IRCTC Tour Package: ਜੇ ਤੁਸੀਂ ਆਪਣੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਨੂੰ ਤੀਰਥ ਸਥਾਨਾਂ 'ਤੇ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਦਰਅਸਲ, IRCTC ਨੇ ਇੱਕ ਟੂਰ ਪੈਕੇਜ ਲਾਂਚ ਕੀਤਾ ਹੈ। ਇਸ ਪੈਕੇਜ ਵਿੱਚ ਤੁਸੀਂ ਇੱਕੋ ਸਮੇਂ ਕਈ ਥਾਵਾਂ 'ਤੇ ਜਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸਦੀ ਕੀਮਤ ਕਿੰਨੀ ਹੋਵੇਗੀ।

IRCTC ਦੇ ਇਸ ਟੂਰ ਪੈਕੇਜ ਦਾ ਨਾਮ Punya Kshetra Yatra ਹੈ। ਇਸ ਪੈਕੇਜ ਵਿੱਚ ਤੁਹਾਡੀ ਰਿਹਾਇਸ਼, ਭੋਜਨ ਤੇ ਯਾਤਰਾ ਦਾ ਵੀ ਪ੍ਰਬੰਧ ਹੋਵੇਗਾ। ਆਓ ਜਾਣਦੇ ਹਾਂ ਪੈਕੇਜ ਦੇ ਵੇਰਵੇ।

ਕਿੰਨੇ ਦਿਨਾਂ ਦੀ ਹੋਵੇਗੀ ਯਾਤਰਾ ?

ਇਹ ਯਾਤਰਾ ਪੈਕੇਜ 9 ਰਾਤਾਂ ਤੇ 10 ਦਿਨਾਂ ਦਾ ਹੋਵੇਗਾ। ਇਹ ਯਾਤਰਾ ਹੈਦਰਾਬਾਦ ਤੋਂ ਸ਼ੁਰੂ ਹੋਵੇਗੀ।

ਪੈਕੇਜ ਬੁੱਕ ਕਰਨ ਲਈ ਕਿੰਨਾ ਖਰਚਾ ਆਵੇਗਾ?

ਜੇ ਤੁਸੀਂ ਸਲੀਪਰ ਕਲਾਸ 'ਚ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ 16,800 ਰੁਪਏ ਦਾ ਖਰਚਾ ਆਵੇਗਾ। ਇਸ ਦੇ ਨਾਲ ਹੀ ਥਰਡ ਏਸੀ 'ਚ ਟਿਕਟ ਬੁੱਕ ਕਰਨ 'ਤੇ 26,650 ਰੁਪਏ ਤੇ ਸੈਕਿੰਡ ਏਸੀ 'ਚ ਟਿਕਟ ਬੁੱਕ ਕਰਨ 'ਤੇ 34,910 ਰੁਪਏ ਖਰਚ ਹੋਣਗੇ।

ਕਿੱਥੇ ਕਿੱਥੇ ਕਰਵਾਏ ਜਾਣਗੇ ਦਰਸ਼ਨ ?

ਪੁਰੀ: ਭਗਵਾਨ ਜਗਨਨਾਥ ਮੰਦਰ, ਕੋਨਾਰਕ ਸੂਰਜ ਮੰਦਰ

ਗਯਾ: ਵਿਸ਼ਣੁਪਦ ਮੰਦਿਰ

ਵਾਰਾਣਸੀ: ਕਾਸ਼ੀ ਵਿਸ਼ਵਨਾਥ ਮੰਦਰ ਤੇ ਗਲਿਆਰਾ, ਕਾਸ਼ੀ ਵਿਸ਼ਾਲਾਕਸ਼ੀ ਤੇ ਅੰਨਪੂਰਨਾ ਦੇਵੀ ਮੰਦਰ। ਸ਼ਾਮ ਦੀ ਗੰਗਾ ਆਰਤੀ

ਅਯੁੱਧਿਆ: ਰਾਮ ਜਨਮ ਭੂਮੀ, ਹਨੂੰਮਾਨਗੜ੍ਹੀ ਅਤੇ ਸਰਯੂ ਨਦੀ 'ਤੇ ਆਰਤੀ

ਪ੍ਰਯਾਗਰਾਜ: ਤ੍ਰਿਵੇਣੀ ਸੰਗਮ

ਜੇ ਟਿਕਟ ਕਰਨੀ ਪੈ ਜਾਵੇ ਕੈਂਸਲ ਤਾਂ

ਜੇਕਰ ਤੁਸੀਂ ਯਾਤਰਾ ਸ਼ੁਰੂ ਹੋਣ ਤੋਂ 15 ਦਿਨ ਪਹਿਲਾਂ ਟਿਕਟ ਕੈਂਸਲ ਕਰਦੇ ਹੋ, ਤਾਂ ਪੈਕੇਜ ਕਿਰਾਏ ਤੋਂ 250 ਰੁਪਏ ਕੱਟੇ ਜਾਣਗੇ। ਜੇ ਪੈਕੇਜ ਸ਼ੁਰੂ ਹੋਣ ਤੋਂ 08 ਤੋਂ 14 ਦਿਨ ਪਹਿਲਾਂ ਟਿਕਟ ਰੱਦ ਕੀਤੀ ਜਾਂਦੀ ਹੈ, ਤਾਂ 25% ਦੀ ਕਟੌਤੀ ਕੀਤੀ ਜਾਵੇਗੀ। ਜੇ ਪੈਕੇਜ ਸ਼ੁਰੂ ਹੋਣ ਤੋਂ 04 ਤੋਂ 7 ਦਿਨ ਪਹਿਲਾਂ ਟਿਕਟ ਕੈਂਸਲ ਕਰ ਦਿੱਤੀ ਜਾਂਦੀ ਹੈ, ਤਾਂ 50 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਜੇ ਤੁਸੀਂ ਯਾਤਰਾ ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਪੈਕੇਜ ਬੁੱਕ ਕਰਦੇ ਹੋ, ਤਾਂ ਤੁਹਾਨੂੰ ਇੱਕ ਰੁਪਿਆ ਵੀ ਨਹੀਂ ਮਿਲੇਗਾ। ਜ਼ਿਕਰ ਕਰ ਦਈਏ ਕਿ ਇਹ ਪੈਕੇਜ 11 ਦਸੰਬਰ ਤੋਂ ਸ਼ੁਰੂ ਹੋਵੇਗਾ।