AAP Candidate List: ਆਮ ਆਦਮੀ ਪਾਰਟੀ (AAP) ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਦੋਂਕਿ ਵਿਧਾਨ ਸਭਾ ਚੋਣਾਂ ਵਿੱਚ ਅਜੇ ਤਿੰਨ ਮਹੀਨੇ ਬਾਕੀ ਹਨ। ਚੋਣ ਕਮਿਸ਼ਨ ਨੇ ਅਜੇ ਤੱਕ ਚੋਣ ਪ੍ਰੋਗਰਾਮਾਂ ਦਾ ਐਲਾਨ ਵੀ ਨਹੀਂ ਕੀਤਾ ਹੈ।
ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ 11 ਉਮੀਦਵਾਰਾਂ ਦੇ ਨਾਂ ਹਨ। 



ਆਓ ਜਾਣਦੇ ਹਾਂ ਕਿਸਨੂੰ ਕਿੱਥੋਂ ਮਿਲੀ ਟਿਕਟ ?


1. ਛਤਰਪੁਰ ਤੋਂ ਬ੍ਰਹਮਾ ਸਿੰਘ ਤੰਵਰ
2. ਕਿਰਾੜੀ ਤੋਂ ਅਨਿਲ ਝਾਅ
3. ਵਿਸ਼ਵਾਸ ਨਗਰ ਤੋਂ ਦੀਪਕ ਸਿੰਗਲਾ
4. ਰੋਹਤਾਸ ਨਗਰ ਤੋਂ ਸਰਿਤਾ ਸਿੰਘ
5. ਲਕਸ਼ਮੀ ਨਗਰ ਤੋਂ ਬੀਬੀ ਤਿਆਗੀ
6. ਬਦਰਪੁਰ ਤੋਂ ਰਾਮ ਸਿੰਘ 
7. ਸੀਲਮਪੁਰ ਤੋਂ ਜ਼ੁਬੈਰ ਚੌਧਰੀ 
8. ਸੀਮਾਪੁਰੀ ਤੋਂ ਵੀਰ ਸਿੰਘ ਧੀਂਗਾਨ
9. ਘੋਂਡਾ ਤੋਂ ਗੌਰਵ ਸ਼ਰਮਾ
10. ਕਰਾਵਲ ਨਗਰ ਤੋਂ ਮਨੋਜ ਤਿਆਗੀ
11. ਮਟਿਆਲਾ ਤੋਂ ਸੋਮੇਸ਼ ਸ਼ੌਕੀਨ 



ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਵਿੱਚ ਉਨ੍ਹਾਂ ਲੋਕਾਂ ਨੂੰ ਟਿਕਟ ਦੇਣ ਵਿੱਚ ਉਦਾਰਤਾ ਦਿਖਾਈ ਹੈ ਜੋ ਪਿਛਲੇ ਕੁਝ ਮਹੀਨਿਆਂ ਦੌਰਾਨ ਭਾਜਪਾ ਤੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਅਜਿਹੇ ਉਮੀਦਵਾਰਾਂ ਵਿੱਚ ਅਨਿਲ ਝਾਅ, ਬੀਬੀ ਤਿਆਗੀ, ਵੀਰ ਸਿੰਘ ਧੀਂਗਾਨ ਅਤੇ ਸੋਮੇਸ਼ ਸ਼ੌਕੀਨ ਸਮੇਤ ਛੇ ਨਾਮ ਸ਼ਾਮਲ ਹਨ।