ਸੋਨੇ ਚਾਂਦੀ ਨੇ ਤੋੜੇ ਰਿਕਾਰਡ, ਸੋਨਾ 45,000 ਤੋਂ ਵੀ ਪਾਰ
ਏਬੀਪੀ ਸਾਂਝਾ | 13 Apr 2020 03:29 PM (IST)
ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਹਫਤੇ ਵੀ ਸੋਨਾ ਰਿਕਾਰਡ ਉੱਚੇ ਪੱਧਰ ਨੂੰ ਛੂਹਿਆ ਸੀ। ਪਿਛਲੇ ਹਫਤੇ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਉਛਾਲ ਆਇਆ ਸੀ। 2000 ਰੁਪਏ ਦੇ ਵਾਧੇ ਨਾਲ ਪ੍ਰਤੀ ਦਸ ਗ੍ਰਾਮ ਦੇ ਸਰਬੋਤਮ ਉੱਚ ਪੱਧਰ ਦਾ ਰਿਕਾਰਡ ਸੀ।
ਨਵੀਂ ਦਿੱਲੀ: ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਹਫਤੇ ਵੀ ਸੋਨਾ ਰਿਕਾਰਡ ਉੱਚੇ ਪੱਧਰ ਨੂੰ ਛੂਹਿਆ ਸੀ। ਪਿਛਲੇ ਹਫਤੇ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਉਛਾਲ ਆਇਆ ਸੀ। 2000 ਰੁਪਏ ਦੇ ਵਾਧੇ ਨਾਲ ਪ੍ਰਤੀ ਦਸ ਗ੍ਰਾਮ ਦੇ ਸਰਬੋਤਮ ਉੱਚ ਪੱਧਰ ਦਾ ਰਿਕਾਰਡ ਸੀ। ਅੱਜ ਸੋਨੇ ਦੀਆਂ ਕੀਮਤਾਂ: ਅੱਜ ਦੇ ਕਾਰੋਬਾਰ ‘ਚ ਸੋਨੇ ਦੀ ਕੀਮਤ ਵਿੱਚ ਰਿਕਾਰਡ ਉੱਚੇ ਪੱਧਰ ਨੂੰ ਛੂਹਿਆ। ਅੱਜ ਦੇ ਕਾਰੋਬਾਰ ‘ਚ ਸੋਨਾ 45 ਹਜ਼ਾਰ 909 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ਨੂੰ ਛੂਹ ਗਿਆ। ਸ਼ੁਰੂਆਤ ਵਿੱਚ ਹੀ ਸੋਨੇ ਦਾ ਵਾਅਦਾ ਕਾਰੋਬਾਰ ਵਧਿਆ ਤੇ ਇਹ ਇੱਕ ਪ੍ਰਤੀਸ਼ਤ ਵੱਧ ਗਿਆ ਸੀ। ਸੋਨੇ ਦੀ ਜੂਨ ਵਾਅਦਾ ਕੀਮਤ: ਐਮਸੀਐਕਸ (ਮਲਟੀ ਕਮੋਡਿਟੀ ਐਕਸਚੇਂਜ) ਸੋਨੇ ਦੇ ਕਾਰੋਬਾਰ ‘ਚ ਜ਼ਬਰਦਸਤ ਵਾਧਾ ਵੇਖਿਆ ਜਾ ਰਿਹਾ ਹੈ। ਇਸ ਦੇ ਜੂਨ ਵਾਅਦਾ ਕਾਰੋਬਾਰ ‘ਚ ਇਹ ਸ਼ੁਰੂਆਤੀ 45,892 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਚਾਂਦੀ ‘ਚ ਵੀ ਮਜ਼ਬੂਤ ਉਛਾਲ: ਚਾਂਦੀ ਦੇ ਵਾਅਦਾ ਕਾਰੋਬਾਰ ‘ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਚਾਂਦੀ 43,670 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ। ਗਲੋਬਲ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ: ਗਲੋਬਲ ਬਾਜ਼ਾਰਾਂ ਵਿਚ ਸੋਨਾ 1686.82 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਤੋਂ ਇਲਾਵਾ ਚਾਂਦੀ 15.40 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ। ਸਪਾਟ ਬਾਜ਼ਾਰ ਵਿਚ ਬੰਦ ਕਾਰੋਬਾਰ: ਸੋਨੇ ਤੇ ਚਾਂਦੀ ਦੇ ਸਪਾਟ ਬਾਜ਼ਾਰ ਦੇ ਕਾਰੋਬਾਰ ‘ਚ ਕੋਈ ਗਤੀ ਨਹੀਂ ਕਿਉਂਕਿ ਉਨ੍ਹਾਂ ਦਾ ਸਪਾਟ ਬਾਜ਼ਾਰ ਦਾ ਕਾਰੋਬਾਰ ਬੰਦ ਹੈ। ਹਾਲਾਂਕਿ ਸੋਨੇ ਦੇ ਵਾਅਦਾ ਕਾਰੋਬਾਰ ‘ਚ ਟ੍ਰੇਡਿੰਗ ਰੋਜ਼ਾਨਾ ਨਵੇਂ- ਨਵੇਂ ਪੱਧਰ 'ਤੇ ਦੇਖਣ ਨੂੰ ਮਿਲ ਰਹੀ ਹੈ।