ਨਵੀਂ ਦਿੱਲੀ: ਸੁਧੀਰ ਕੁਮਾਰ ਮੱਕੜ ਉਰਫ ਗੋਲਡਨ ਬਾਬਾ (Golden Baba) ਦੀ ਮੌਤ ਹੋ ਗਈ ਹੈ। ਗੋਲਡਨ ਬਾਬੇ ਦਾ ਅੰਤਿਮ ਸੰਸਕਾਰ ਪੂਰਬੀ ਦਿੱਲੀ ਦੇ ਗੀਤਾ ਕਲੋਨੀ ਸ਼ਮਸ਼ਾਨ ਘਾਟ ਵਿਖੇ ਬੁੱਧਵਾਰ ਨੂੰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਰਿਸ਼ਤੇਦਾਰ ਮੌਜੂਦ ਰਹੇ।

ਏਮਜ਼ ਵਿਖੇ ਇਲਾਜ ਦੌਰਾਨ ਮੰਗਲਵਾਰ ਰਾਤ ਗੋਲਡਨ ਬਾਬਾ ਦੀ ਮੌਤ ਹੋ ਗਈ। ਗੋਲਡਨ ਬਾਬਾ ਨੂੰ ਗੰਭੀਰ ਬਿਮਾਰੀ ਕਾਰਨ 18 ਮਈ ਤੋਂ ਏਮਜ਼ ‘ਚ ਭਰਤੀ ਕੀਤਾ ਗਿਆ ਸੀ। 30 ਜੂਨ ਰਾਤ 9:53 ਵਜੇ ਉਸ ਨੇ ਆਖਰੀ ਸਾਹ ਲਏ। ਉਹ ਪੰਚਦਸ਼ਨਾਮ ਜੂਨਾ ਅਖਾੜਾ, ਬਰੇਲੀ ਦਾ ਮਹੰਤ ਸੀ। ਕਾਵੜ ਯਾਤਰਾ ਵਿੱਚ 20 ਕਿੱਲੋ ਸੋਨਾ ਪਹਿਨ ਕੇ ਬਾਹਰ ਜਾਣ ਲਈ ਬਾਬਾ ਜਾਣਿਆ ਜਾਂਦਾ ਸੀ।

ਗੋਲਡਨ ਬਾਬਾ ਸੋਨਾ ਪਹਿਨਣ ਦਾ ਸ਼ੌਕੀਨ ਸੀ:

ਕਿਹਾ ਜਾਂਦਾ ਹੈ ਕਿ ਗੋਲਡਨ ਬਾਬਾ ਦਾ ਬਾਬਾ ਬਣਨ ਤੋਂ ਪਹਿਲਾਂ ਦਿੱਲੀ ਵਿਚ ਕੱਪੜੇ ਦਾ ਕਾਰੋਬਾਰ ਸੀ। ਗੋਲਡਨ ਬਾਬੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੋਨਾ ਪਹਿਨਣ ਦਾ ਬਹੁਤ ਸ਼ੌਕੀਨ ਸੀ। ਉਹ ਸੋਨੇ ਨੂੰ ਆਪਣਾ ਦੇਵਤਾ ਮੰਨਦਾ ਸੀ। ਉਸ ਨੇ ਆਪਣੇ ਹੱਥਾਂ ਦੀਆਂ ਸਾਰੀਆਂ ਉਂਗਲਾਂ ਵਿੱਚ ਸੋਨੇ ਦੀ ਮੁੰਦਰੀ ਪਾਈ ਹੋਈ ਸੀ। ਕਈ ਕਿੱਲੋ ਸੋਨਾ ਬਾਬੇ ਦੇ ਸਰੀਰ 'ਤੇ ਪਇਆ ਰਹਿੰਦਾ ਸੀ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904