ਕੋਰੋਨਾਵਾਇਰਸ: ਗੋਲਡਨ ਟੈਂਪਲ ਪਲਾਜ਼ਾ ਹੋਇਆ ਬੰਦ
ਏਬੀਪੀ ਸਾਂਝਾ | 14 Mar 2020 07:53 PM (IST)
ਕੋਰੋਨਾਵਾਇਰਸ ਦੇ ਚਲਦਿਆਂ ਸ੍ਰੀ ਦਰਬਾਰ ਸਾਹਿਬ ਵਿਖੇ ਬਣੇ ਗੋਲਡਨ ਟੈਂਪਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ: ਕੋਰੋਨਾਵਾਇਰਸ ਦੇ ਚਲਦਿਆਂ ਸ੍ਰੀ ਦਰਬਾਰ ਸਾਹਿਬ ਵਿਖੇ ਬਣੇ ਗੋਲਡਨ ਟੈਂਪਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਹੈ। ਗੋਲਡਨ ਟੈਂਪਲ ਪਲਾਜ਼ਾ ਅਗਲੇ ਨਿਰਦੇਸ਼ਾਂ ਤੱਕ ਬੰਦ ਰਹੇਗਾ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਹੋਰਨਾਂ ਜਨਤਕ ਥਾਂਵਾਂ ਨੂੰ ਬੰਦ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਸਨ। ਪਲਾਜ਼ਾ ਗੈਲਰੀਆਂ 'ਚ ਦਿਖਾਏ ਜਾਂਦੇ ਸ਼ੋਅ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਕਰ ਦਿੱਤੇ ਗਏ ਹਨ। ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਵਿਭਾਗ ਵਲੋਂ ਸ੍ਰੀ ਦਰਬਾਰ ਸਾਹਿਬ ਐਂਟਰੀ ਪਲਾਜ਼ਾ ਗੈਲਰੀਆਂ ਵਿਖੇ ਦਿਖਾਏ ਜਾਂਦੇ ਸ਼ੋਅ ਸੁਰੱਖਿਆ ਦੇ ਮੱਦੇਨਜ਼ਰ ਕਰ ਦਿੱਤੇ ਗਏ ਹਨ।