ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਆਈਪੀਐਸ ਦੀ ਤਰੱਕੀ ਨੂੰ ਲੈ ਕੇ ਪੀਪੀਐਸ ਅਧਿਕਾਰੀਆਂ ਵੱਲੋਂ ਲੰਮੇ ਸਮੇਂ ਤੋਂ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਆਖਰ ਵਿੱਚ 1993-94 ਬੈਚ ਦੇ ਪੀਪੀਐਸ ਅਧਿਕਾਰੀਆਂ ਦੀ ਤਰੱਕੀ ਲਈ ਦਿੱਤੀ ਗਈ ਸੀਨੀਆਰਤਾ ਸੂਚੀ ਨੂੰ ਪੰਜਾਬ ਪੁਲਿਸ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੁਣ ਤਰੱਕੀ ਵਾਲੇ ਪੀਪੀਐਸ ਅਧਿਕਾਰੀਆਂ ਲਈ ਆਈਪੀਐਸ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ।
ਪੰਜਾਬ ਸਰਕਾਰ ਇਸ ਸੂਚੀ ਨੂੰ ਯੂਪੀਐਸਸੀ ਤੇ ਗ੍ਰਹਿ ਮੰਤਰਾਲੇ ਨੂੰ ਪੀਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਆਈਪੀਐਸ ਵਿੱਚ ਭੇਜੇਗੀ। ਸੰਭਵ ਤੌਰ 'ਤੇ ਅਗਲੇ ਡੇਢ ਮਹੀਨੇ ਦੇ ਅੰਦਰ-ਅੰਦਰ ਆਈਪੀਐਸ ਅਧਿਕਾਰੀਆਂ ਦੀ ਤਰੱਕੀ ਹੋਵੇਗੀ। 1993 ‘ਚ ਤਰੱਕੀ ਵਾਲੇ ਅਧਿਕਾਰੀਆਂ ਨੂੰ ਪੀਪੀਐਸ ‘ਚ ਤਰੱਕੀ ਦਿੱਤੀ ਗਈ ਸੀ ਜਦਕਿ 1994 ਬੈਚ ਦੇ ਡਾਇਰੈਕਟ ਪੀਪੀਐਸ ਅਧਿਕਾਰੀਆਂ ਨੂੰ ਆਈਪੀਐਸ ਬਣਾਇਆ ਗਿਆ ਸੀ।
ਮਜੀਠੀਆ ਨੇ ਕਹਿ 'ਤੀ ਓਹੀ ਗੱਲ, "ਨਹੀਂ ਤਾਂ ਅਸੀਂ ਤੋੜ ਦੇਵਾਂਗੇ ਭਾਜਪਾ ਨਾਲੋਂ ਨਾਤਾ"
ਇਸ ਤੋਂ ਬਾਅਦ ਤਰੱਕੀ ਵਾਲੇ ਪੀਪੀਐਸ ਅਧਿਕਾਰੀਆਂ ਨੇ ਹਾਈ ਕੋਰਟ ਦਾਖਲ ਕੀਤਾ, ਜਿੱਥੇ ਨਵੰਬਰ 2018 ਵਿੱਚ ਤਕਰੀਬਨ 5 ਸਾਲਾਂ ਦੀ ਸੁਣਵਾਈ ਤੋਂ ਬਾਅਦ ਸਰਕਾਰ ਨੂੰ ਦੁਬਾਰਾ ਇੱਕ ਸੀਨੀਅਰਤਾ ਸੂਚੀ ਬਣਾਉਣ ਲਈ ਕਿਹਾ ਗਿਆ ਸੀ। ਸਤੀਸ਼ ਚੰਦਰ ਕਮੇਟੀ ਦਾ ਗਠਨ ਡੀਜੀਪੀ ਤੇ ਹੋਰ ਅਧਿਕਾਰੀਆਂ ਸਮੇਤ ਸਰਕਾਰ ਦੀ ਤਰਫੋਂ ਕੀਤਾ ਗਿਆ ਸੀ।
ਵੱਡਾ ਖੁਲਾਸਾ! ਗੁਰਮੀਤ ਰਾਮ ਰਹੀਮ ਨਿਕਲਿਆ ਬੇਅਦਬੀ ਮਾਮਲਿਆਂ ਦਾ 'ਮਾਸਟਰਮਾਈਂਡ'?
ਲਗਪਗ 18 ਮਹੀਨਿਆਂ ਬਾਅਦ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰ ਨੇ ਦੇਰ ਰਾਤ ਨੂੰ ਪੰਜਾਬ ਪੁਲਿਸ ਦੀ ਵੈੱਬਸਾਈਟ 'ਤੇ ਤਰੱਕੀ ਵਾਲੇ ਪੀਪੀਐਸ ਅਧਿਕਾਰੀਆਂ ਦੀ ਅੰਤਮ ਸੀਨੀਅਰਤਾ ਸੂਚੀ ਨੂੰ ਅਪਲੋਡ ਕਰ ਦਿੱਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪੁਲਿਸ ਅਫਸਰਾਂ ਲਈ ਖੁਸ਼ਖਬਰੀ! IPS ਬਣਨ ਦਾ ਰਾਹ ਸਾਫ, ਵੈੱਬਸਾਈਟ ‘ਤੇ ਵੇਖੋ ਸੀਨੀਅਰਤਾ ਸੂਚੀ
ਪਵਨਪ੍ਰੀਤ ਕੌਰ
Updated at:
07 Jul 2020 12:33 PM (IST)
ਆਈਪੀਐਸ ਦੀ ਤਰੱਕੀ ਨੂੰ ਲੈ ਕੇ ਪੀਪੀਐਸ ਅਧਿਕਾਰੀਆਂ ਵੱਲੋਂ ਲੰਮੇ ਸਮੇਂ ਤੋਂ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ ਆਖਰ ਵਿੱਚ 1993-94 ਬੈਚ ਦੇ ਪੀਪੀਐਸ ਅਧਿਕਾਰੀਆਂ ਦੀ ਤਰੱਕੀ ਲਈ ਦਿੱਤੀ ਗਈ ਸੀਨੀਆਰਤਾ ਸੂਚੀ ਨੂੰ ਪੰਜਾਬ ਪੁਲਿਸ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਗਿਆ ਹੈ।
- - - - - - - - - Advertisement - - - - - - - - -