ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਇੱਕ ਪਾਸੇ ਪਰਵਾਸੀ ਮਜ਼ਦੂਰ ਪੰਜਾਬ ਤੋਂ ਵਾਪਸ ਆਪਣੇ ਸੂਬਿਆਂ ਨੂੰ ਜਾ ਰਹੇ ਹਨ ਤੇ ਉੱਥੇ ਹੀ ਦੂਜੇ ਪਾਸੇ ਪਹਿਲਾਂ ਤੋਂ ਗਏ ਹੋਏ ਮਜ਼ਦੂਰ ਵਾਪਸ ਪੰਜਾਬ ਆਉਣ ਦਾ ਮਨ ਬਣਾ ਰਹੇ ਹਨ। ਮਾਰਚ ਵਿੱਚ ਹੋਲੀ ਦਾ ਜਸ਼ਨ ਮਨਾਉਣ ਲਈ ਆਪਣੇ ਗ੍ਰਹਿ ਰਾਜਾਂ ਵਿੱਚ ਗਏ ਕਾਮੇ ਹੁਣ ਵਾਪਸ ਆਉਣ ਲਈ ਸੰਪਰਕ ਬਣਾ ਰਹੇ ਹਨ। ਇਸ ਦਾ ਫਾਇਦਾ ਜਿੱਥੇ ਉਦਯੋਗਾਂ ਨੂੰ ਹੋਏਗਾ, ਨਾਲ ਹੀ ਖੇਤੀਬਾੜੀ ਸੈਕਟਰ ਵਿੱਚ ਲੇਬਰ ਸੰਕਟ ਵੀ ਹੱਲ ਹੋ ਜਾਵੇਗਾ।
ਮਿਲੀਆਂ ਰਿਪੋਰਟਾਂ ਮੁਤਾਬਕ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਮਜ਼ਦੂਰ ਹੁਣ ਉਦਯੋਗ ਸੰਚਾਲਕਾਂ ਨਾਲ ਸੰਪਰਕ ਕਰਕੇ ਪੰਜਾਬ ਪਹੁੰਚਣ ਦੇ ਪ੍ਰਬੰਧ ਕਰਨ ਦੀ ਗੱਲ ਕਰ ਰਹੇ ਹਨ। ਇਸੇ ਤਰ੍ਹਾਂ ਕਿਸਾਨਾਂ ਨੂੰ ਵੀ ਮਜ਼ਦੂਰ ਫੋਨ ਕਰ ਰਹੇ ਹਨ ਕਿ ਉਹ ਟ੍ਰੇਨ ਸ਼ੁਰੂ ਹੋਣ ਮਗਰੋਂ ਪੰਜਾਬ ਆਉਣ ਦੀ ਤਿਆਰੀ ਕਰ ਕਰ ਰਹੇ ਹਨ। ਇਸ ਨਾਲ ਪੰਜਾਬ ਵਿੱਚ ਪੈਦਾ ਹੋਇਆ ਲੇਬਰ ਸੰਕਟ ਹੱਲ ਹੋਣ ਦੀ ਉਮੀਦ ਹੈ।
ਦੱਸ ਦਈਏ ਕਿ ਉਦਯੋਗਾਂ ਨੂੰ ਇਸ ਸਮੇਂ ਮਜ਼ਦੂਰਾਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਜ਼ਿਆਦਾਤਰ ਉਦਯੋਗਾਂ ਵਿੱਚ ਉਤਪਾਦਨ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਲਈ ਖੇਤੀ ਸੈਕਟਰ ਵਿੱਚ ਲੇਬਰ ਦੀ ਵੱਡੀ ਲੋੜ ਹੈ। ਇਸ ਵਾਰ ਪਰਵਾਸੀ ਮਜ਼ਦੂਰਾਂ ਦੀ ਘਾਟ ਕਰਕੇ ਸਥਾਨਕ ਮਜ਼ਦੂਰ ਝੋਨੇ ਦੀ ਲੁਆਈ ਦਾ ਰੇਟ ਵੱਧ ਮੰਗਣ ਲੱਗੇ ਹਨ। ਇਸ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਵਿਚਾਲੇ ਤਣਾਅ ਵਧ ਰਿਹਾ ਹੈ।
ਹੁਣ ਕਾਮੇ ਆਪਣੇ ਉਦਯੋਗ ਸੰਚਾਲਕਾਂ ਨੂੰ ਟਿਕਟਾਂ ਦੇ ਪ੍ਰਬੰਧਨ ਦੇ ਨਾਲ-ਨਾਲ ਬੈਂਕ ਖਾਤੇ ਵਿੱਚ ਪੈਸੇ ਪਾਉਣ ਲਈ ਕਹਿ ਰਹੇ ਹਨ ਤਾਂ ਜੋ ਉਹ ਵਾਪਸ ਆ ਸਕਣ। ਉਦਯੋਗ ਸੰਚਾਲਕ ਕਾਮਿਆਂ ਲਈ ਰੇਲ ਟਿਕਟ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਉਦਯੋਗ ਵਿਭਾਗ ਵੱਲੋਂ ਜ਼ਿਲ੍ਹਾ ਦਫ਼ਤਰਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਬਾਹਰਲੇ ਰਾਜਾਂ ਤੋਂ ਪੰਜਾਬ ਵਾਪਸ ਆਉਣ ਲਈ ਤਿਆਰ ਕਾਮਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇ।
ਹੁਣ ਕੈਪਟਨ ਦਾ ਏਜੰਡਾ 'ਸ਼ਰਾਬ, ਸ਼ਰਾਬ ਬੱਸ ਸ਼ਰਾਬ', 95 ਅਫਸਰਾਂ ਦਾ ਇੱਕੋ ਦਿਨ ਤਬਾਦਲਾ
ਉਦਯੋਗ ਵਿੱਚ ਉਤਪਾਦਨ ਦੀ ਸ਼ੁਰੂਆਤ ਤੇ ਮਾਰਕੀਟ ਦੇ ਉਦਘਾਟਨ ਆਦਿ ਨਾਲ, ਕਾਮੇ ਹੁਣ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ। ਆਪਣੇ ਗ੍ਰਹਿ ਰਾਜ ਵਿੱਚ ਜਾਣ ਲਈ ਰਜਿਸਟ੍ਰੇਸ਼ਨ ਸ਼ੁਰੂ ਕਰਨ ਵਾਲੇ ਕਾਮਿਆਂ ਨੇ ਵੀ ਆਪਣਾ ਮਨ ਬਦਲਣਾ ਸ਼ੁਰੂ ਕਰ ਦਿੱਤਾ ਹੈ। ਹੁਣ ਉਹ ਆਪਣੇ ਪਿੰਡ ਨਹੀਂ ਜਾਣਾ ਚਾਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਜਾ ਕੇ ਦੁਬਾਰਾ ਆਉਣਾ ਪਏਗਾ ਕਿਉਂਕਿ ਇਥੇ ਰੁਜ਼ਗਾਰ ਦੀ ਸਮੱਸਿਆ ਹੈ।
ਲੁਧਿਆਣਾ ਵਿੱਚ ਕਈ ਹੌਜ਼ਰੀ ਯੂਨਿਟਾਂ ਵਿੱਚ ਕਾਮਿਆਂ ਨੇ ਅਡਵਾਂਸ ਪ੍ਰਾਪਤ ਕਰਨ ਤੋਂ ਬਾਅਦ, ਆਪਣੇ ਸਾਥੀਆਂ ਨੂੰ ਸੰਦੇਸ਼ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਇੱਥੇ ਰਹਿਣ ਦਾ ਹੀ ਫਾਇਦਾ ਹੈ. ਬਹੁਤ ਸਾਰੇ ਮਜ਼ਦੂਰ ਇਹ ਵੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਘਰ ਜਾਂਦੇ ਸਮੇਂ 14 ਦਿਨਾਂ ਲਈ ਕੁਵਾਰੰਟੀਨ ਕੀਤਾ ਜਾਵੇਗਾ। ਪਿੰਡ ਦੇ ਉਨ੍ਹਾਂ ਸਕੂਲਾਂ ‘ਚ ਰਹਿਣ, ਖਾਣ ਪੀਣ ਅਤੇ ਪੀਣ ਦਾ ਕੋਈ ਉਚਿਤ ਪ੍ਰਬੰਧ ਨਹੀਂ ਜਿਥੇ ਕੁਵਾਰੰਟੀਨ ਸੈਂਟਰ ਬਣਾਏ ਗਏ ਹਨ।
ਪੰਜਾਬ ‘ਚੋਂ ਕੋਰੋਨਾ ਦਾ ਤੇਜ਼ੀ ਨਾਲ ਸਫਾਇਆ! ਦੋ ਹੋਰ ਜ਼ਿਲ੍ਹੇ ਕੋਰੋਨਾ ਮੁਕਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪੰਜਾਬ ਲਈ ਚੰਗੀ ਖ਼ਬਰ! ਪਰਵਾਸੀ ਮਜ਼ਦੂਰ ਵਾਪਸ ਆਉਣ ਲਈ ਤਿਆਰ
ਪਵਨਪ੍ਰੀਤ ਕੌਰ
Updated at:
24 May 2020 11:15 AM (IST)
ਮਾਰਚ ਵਿੱਚ ਹੋਲੀ ਦਾ ਜਸ਼ਨ ਮਨਾਉਣ ਲਈ ਆਪਣੇ ਗ੍ਰਹਿ ਰਾਜਾਂ ਵਿੱਚ ਗਏ ਕਾਮੇ ਹੁਣ ਵਾਪਸ ਆਉਣ ਲਈ ਸੰਪਰਕ ਬਣਾ ਰਹੇ ਹਨ। ਇਸ ਦਾ ਫਾਇਦਾ ਜਿੱਥੇ ਉਦਯੋਗਾਂ ਨੂੰ ਹੋਏਗਾ, ਨਾਲ ਹੀ ਖੇਤੀਬਾੜੀ ਸੈਕਟਰ ਵਿੱਚ ਲੇਬਰ ਸੰਕਟ ਵੀ ਹੱਲ ਹੋ ਜਾਵੇਗਾ।
ਪੁਰਾਣੀ ਤਸਵੀਰ
- - - - - - - - - Advertisement - - - - - - - - -