ayushman bharat scheme: ਜੇ ਤੁਸੀਂ ਅਸੰਗਠਿਤ ਖੇਤਰ ਵਿੱਚ ਕਰਮਚਾਰੀ ਹੋ ਤੇ ਤੁਹਾਡੀ ਮਾਸਿਕ ਆਮਦਨੀ 15 ਹਜ਼ਾਰ ਰੁਪਏ ਤੋਂ ਘੱਟ ਹੈ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਤੁਸੀਂ ਆਪਣੇ ਆਪ ਨੂੰ ਈ-ਸ਼੍ਰਮ ਪੋਰਟਲ ’ਤੇ ਰਜਿਸਟਰ ਕਰ ਸਕਦੇ ਹੋ। ਇਸ ਨਾਲ, ਤੁਸੀਂ ਕਿਸੇ ਵੀ ਦੁਰਘਟਨਾ ਤੇ ਬਿਮਾਰੀ ਦੇ ਦੌਰਾਨ ਖਰਚਿਆਂ ਦੀ ਚਿੰਤਾ ਤੋਂ ਮੁਕਤ ਹੋ ਸਕਦੇ ਹੋ।
ਈ-ਸ਼੍ਰਮ ਪੋਰਟਲ 'ਤੇ ਰਜਿਸਟ੍ਰੇਸ਼ਨ ਤੋਂ ਬਾਅਦ, ਕਰਮਚਾਰੀ ਦੁਰਘਟਨਾ ਦੀ ਸਥਿਤੀ ਵਿੱਚ ਦੋ ਲੱਖ ਦੇ ਬੀਮੇ ਦੇ ਹੱਕਦਾਰ ਹੋਣਗੇ। ਪਰਿਵਾਰ ਨੂੰ ਸਾਲਾਨਾ ਪੰਜ ਲੱਖ ਰੁਪਏ ਤੱਕ ਸਿਹਤ ਸੁਰੱਖਿਆ ਢਾਲ ਦੇਣ ਵਾਲੀ ਆਯੂਸ਼ਮਾਨ ਯੋਜਨਾ ਵਿੱਚ ਪਰਿਵਾਰਕ ਮੈਂਬਰ ਵੀ ਸ਼ਾਮਲ ਹੋ ਜਾਣਗੇ। ਇੰਨਾ ਹੀ ਨਹੀਂ, ਐਮਰਜੈਂਸੀ ਦੀ ਸਥਿਤੀ ਵਿੱਚ ਸਰਕਾਰੀ ਸਹਾਇਤਾ ਵੀ ਉਪਲਬਧ ਹੋਵੇਗੀ।
ਕਿਸੇ ਵੀ ਸਹਾਇਤਾ ਲਈ, ਹੈਲਪਲਾਈਨ ਨੰਬਰ 14434 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ਼ਿਕਾਇਤ www.gms.eshram.gov।in ਪੋਰਟਲ ਰਾਹੀਂ ਦਰਜ ਕੀਤੀ ਜਾ ਸਕਦੀ ਹੈ। ਅਸੰਗਠਿਤ ਕਾਮਿਆਂ ਵਿੱਚ ਉਸਾਰੀ ਕਾਮੇ, ਘਰੇਲੂ ਕਾਮੇ, ਰਿਕਸ਼ਾ ਚਾਲਕ, ਹੌਕਰ, ਪ੍ਰਵਾਸੀ ਅਤੇ ਪਲੇਟਫਾਰਮ ਕਾਮੇ, ਖੇਤੀਬਾੜੀ ਕਾਮੇ, ਮਨਰੇਗਾ ਕਾਮੇ ਤੇ ਹਰ ਤਰ੍ਹਾਂ ਦੇ ਕਾਮੇ ਸ਼ਾਮਲ ਹਨ; ਜਿਨ੍ਹਾਂ ਦੀ ਮਹੀਨਾਵਾਰ ਆਮਦਨ 15,000 ਰੁਪਏ ਤੋਂ ਘੱਟ ਹੋਵੇ।
ਇੰਝ ਕਰੋ ਆਪਣਾ ਨਾਂ ਰਜਿਸਟਰ
ਜੇ ਤੁਹਾਡਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਹੈ, ਤਾਂ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹੋ। ਇਸ ਲਈ, ਈ-ਸ਼੍ਰਮ ਪੋਰਟਲ www.eshram.gov.in ’ਤੇ ਜਾਣਾ ਪਏਗਾ। ਜਿਨ੍ਹਾਂ ਦਾ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਨਹੀਂ ਹੈ, ਉਨ੍ਹਾਂ ਨੂੰ ਰਜਿਸਟ੍ਰੇਸ਼ਨ ਲਈ ਸੀਐਸਸੀ (ਸਾਂਝ ਕੇਂਦਰ) ਜਾਣਾ ਪਵੇਗਾ। ਅਜਿਹੇ ਕਾਮਿਆਂ ਦੀ ਰਜਿਸਟਰੇਸ਼ਨ ਬਾਇਓਮੈਟ੍ਰਿਕ ਪ੍ਰਮਾਣਿਕਤਾ ਰਾਹੀਂ ਕੀਤੀ ਜਾਵੇਗੀ। CSC ਕਾਗਜ਼ 'ਤੇ ਈ-ਸ਼੍ਰਮ ਕਾਰਡ ਛਾਪ ਕੇ ਕਰਮਚਾਰੀ ਨੂੰ ਸੌਂਪੇਗਾ। ਰਜਿਸਟਰੇਸ਼ਨ ਪੂਰੀ ਤਰ੍ਹਾਂ ਮੁਫਤ ਹੋਵੇਗੀ।
ਕੌਣ ਰਜਿਸਟਰ ਕਰ ਸਕਦਾ
· ਅਜਿਹੇ ਕਰਮਚਾਰੀ, ਜੋ 16 ਤੋਂ 59 ਸਾਲ ਦੀ ਉਮਰ ਦੇ ਹਨ ਅਤੇ ਪ੍ਰੌਵੀਡੈਂਡ ਫ਼ੰਡ ਸੰਗਠਨ (ਈਪੀਐਫਓ) ਜਾਂ ਰਾਜ ਬੀਮਾ ਨਿਗਮ (ਈਐਸਆਈਸੀ) ਦੇ ਲਾਭ ਪ੍ਰਾਪਤ ਨਹੀਂ ਕਰਦੇ।
· ਉਹ ਕਰਮਚਾਰੀ ਜੋ ਆਮਦਨੀ ਟੈਕਸ ਅਦਾ ਕਰਨ ਵਾਲੇ ਨਹੀਂ ਹਨ।
· ਉਹ ਕਰਮਚਾਰੀ ਜੋ ਸਰਕਾਰੀ ਕਰਮਚਾਰੀ ਨਹੀਂ ਹਨ।
15 ਹਜ਼ਾਰ ਤੋਂ ਘੱਟ ਤਨਖ਼ਾਹ ਵਾਲੇ ਕਾਮਿਆਂ ਲਈ ਖ਼ੁਸ਼ਖ਼ਬਰੀ! ਇੰਝ ਮਿਲੇਗਾ ਸਰਕਾਰੀ ਯੋਜਨਾ ਦਾ ਲਾਭ
ਏਬੀਪੀ ਸਾਂਝਾ
Updated at:
27 Sep 2021 01:31 PM (IST)
ਜੇ ਤੁਸੀਂ ਅਸੰਗਠਿਤ ਖੇਤਰ ਵਿੱਚ ਕਰਮਚਾਰੀ ਹੋ ਤੇ ਤੁਹਾਡੀ ਮਾਸਿਕ ਆਮਦਨੀ 15 ਹਜ਼ਾਰ ਰੁਪਏ ਤੋਂ ਘੱਟ ਹੈ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਤੁਸੀਂ ਆਪਣੇ ਆਪ ਨੂੰ ਈ-ਸ਼੍ਰਮ ਪੋਰਟਲ ’ਤੇ ਰਜਿਸਟਰ ਕਰ ਸਕਦੇ ਹੋ।
money_note
NEXT
PREV
Published at:
27 Sep 2021 01:31 PM (IST)
- - - - - - - - - Advertisement - - - - - - - - -