ਬਰਨਾਲਾ: ਇੱਥੇ ਹੁਣ ਤਕ 78 ਸ਼ੱਕੀ ਮਰੀਜ਼ ਸੀ ਜਿਨ੍ਹਾਂ ਚੋਂ ਕੋਰੋਨਵਾਇਰਸ ਦੇ ਦੋ ਸਕਾਰਾਤਮਕ ਮਰੀਜ਼ ਪਾਏ ਗਏ ਸੀ ਤੇ ਦੋਵੇਂ ਔਰਤਾਂ ਸੀ। ਇਨ੍ਹਾਂ ਮਰੀਜ਼ਾਂ ‘ਚ ਇੱਕ ਦੀ ਉਮਰ 52 ਸਾਲ ਤੇ ਇੱਕ ਔਰਤ ਦੀ ਉਮਰ 43 ਸਾਲ ਹੈ ਦੱਸ ਦਈਏ ਕਿ ਇਨ੍ਹਾਂ ਚੋਂ ਇੱਕ ਔਰਤ ਜਿਸ ਦੀ ਉਮਰ 52 ਸਾਲ ਸੀ ਲੁਧਿਆਣਾ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ
ਇਸ ਦੇ ਨਾਲ ਹੀ ਹੁਣ ਚੰਗੀ ਖ਼ਬਰ ਹੈ ਕਿ ਇੱਥੇ ਦੀ ਇੱਕ ਔਰਤ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਹੁਣ ਇਲਾਜ ਦੌਰਾਨ ਉਸ ਦੀ ਹਾਲਤ ਸੁਧਾਰ ਗਈ ਹੈ ਤੇ ਅੱਜ ਉਸਦੀ ਰਿਪੋਰਟ ਵੀ ਨੈਗਟਿਵ ਆਈ ਹੈ।
ਸਿਵਲ ਸਰਜਨ ਬਰਨਾਲਾ ਗੁਰਇੰਦਰਵੀਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਬਰਨਾਲਾ ਦੀ ਹਾਲਤ ਠੀਕ ਹੈ, ਹੁਣ ਤੱਕ ਬਰਨਾਲਾ ‘ਚ 78 ਕੇਸ ਸ਼ੱਕੀ ਪਾਏ ਗਏ ਹਨ, ਜਿਨ੍ਹਾਂ ਚੋਂ 65 ਰਿਪੋਰਟਾਂ ਨਕਾਰਾਤਮਕ ਹੈ, ਬਾਕੀ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਦੱਸ ਦਈਏ ਕਿ ਫਿਲਹਾਲ ਦੋ ਸਕਾਰਾਤਮਕ ਕੇਸਾਂ ਚੋਂ ਇੱਕ ਔਰਤ ਅੱਜ ਇਲਾਜ ਅਧੀਨ ਠੀਕ ਹੋ ਗਈ ਹੈ।
ਮਹਿਲਾ ਮਰੀਜ਼ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ ਤੇ ਰਿਪੋਰਟ ਨਕਾਰਾਤਮਕ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਹ ਬਰਨਾਲਾ ਲਈ ਵੱਡੀ ਰਾਹਤ ਹੈ।
ਬਰਨਾਲਾ ਤੋਂ ਆਈ ਚੰਗੀ ਖ਼ਬਰ, ਸ਼ੱਕੀ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ
ਏਬੀਪੀ ਸਾਂਝਾ
Updated at:
14 Apr 2020 07:46 PM (IST)
ਮਹਿਲਾ ਮਰੀਜ਼ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ ਤੇ ਰਿਪੋਰਟ ਨਕਾਰਾਤਮਕ ਆਉਣ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਹ ਬਰਨਾਲਾ ਲਈ ਵੱਡੀ ਰਾਹਤ ਹੈ।
- - - - - - - - - Advertisement - - - - - - - - -