ਰਾਸ਼ਟਰਪਤੀ ਭਵਨ ਵਿਖੇ ਤਾਇਨਾਤ ਗੋਰਖਾ ਬਟਾਲੀਅਨ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ, ਸਿੱਖ ਰੈਜੀਮੈਂਟ ਦੀ ਛੇਵੀਂ ਬਟਾਲੀਅਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਰਸਮੀ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੀ ਮੌਜੂਦ ਸੀ।


ਰਾਸ਼ਟਰਪਤੀ ਭਵਨ ਵਿਖੇ ਤਾਇਨਾਤ 'ਆਰਮੀ ਗਾਰਡ ਬਟਾਲੀਅਨ' ਦੀ ਸ਼ਨੀਵਾਰ ਨੂੰ ਰਸਮੀ ਸ਼ੁਰੂਆਤ ਕੀਤੀ ਗਈ। ਗੋਰਖਾ ਰਾਈਫਲਜ਼ ਬਟਾਲੀਅਨ, ਜਿਸ ਨੇ ਆਰਮੀ ਗਾਰਡ ਬਟਾਲੀਅਨ ਦੇ ਤੌਰ ਤੇ ਸਾਢੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ, ਦੀ ਥਾਂ ਸਿੱਖ ਰੈਜੀਮੈਂਟ ਦੀ ਬਟਾਲੀਅਨ ਨੇ ਲੈ ਲਈ ਹੈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਮੌਜੂਦ ਸੀ।

Corona Vaccine: ਪੁਣੇ ਦੇ ਸੀਰਮ ਇੰਸਟੀਚਿਊਟ ਪਹੁੰਚੇ ਪੀਐਮ ਮੋਦੀ, ਕੋਰੋਨਾ ਵੈਕਸੀਨ ਬਾਰੇ ਲੈਣਗੇ ਜਾਣਕਾਰੀ

ਸਿੱਖ ਰੈਜੀਮੈਂਟ ਦਾ ਇਤਿਹਾਸ:

ਰਾਸ਼ਟਰਪਤੀ ਭਵਨ ਵਿਖੇ ਤਾਇਨਾਤ ਬਟਾਲੀਅਨ ਦੀ ਸਿੱਖ ਰੈਜੀਮੈਂਟ ਦਾ ਇਤਿਹਾਸ 150 ਸਾਲਾਂ ਤੋਂ ਵੀ ਪੁਰਾਣਾ ਹੈ। ਇਹ ਅੰਗਰੇਜ਼ਾਂ ਵਲੋਂ ਸਾਲ 1846 'ਚ ਬਣਾਇਆ ਗਿਆ ਸੀ। ਹੁਣ ਤੱਕ ਇਸ ਨੂੰ ਦੋ ਪਰਮਵੀਰ ਚੱਕਰ, 14 ਮਹਾਵੀਰ ਚੱਕਰ, ਪੰਜ ਕੀਰਤੀ ਚੱਕਰ, 67 ਵੀਰ ਚੱਕਰ ਅਤੇ 1596 ਹੋਰ ਬਹਾਦਰੀ ਪੁਰਸਕਾਰ ਦਿੱਤੇ ਜਾ ਚੁੱਕੇ ਹਨ। ਸਿਰਫ ਦੋ ਬਟਾਲੀਅਨ ਨਾਲ ਸ਼ੁਰੂ ਕੀਤੀ ਗਈ, ਇਸ ਰੈਜੀਮੈਂਟ 'ਚ ਹੁਣ 19 ਰੈਗੂਲਰ ਅਤੇ ਦੋ ਨਿਯਮਤ ਬਟਾਲੀਅਨ ਸ਼ਾਮਲ ਹਨ।

ਕੇਂਦਰ ਦੀ ਕਿਸਾਨਾਂ ਨੂੰ ਗੱਲਬਾਤ ਦੀ ਪੇਸ਼ਕਸ਼, ਖੱਟਰ ਦਾ ਇਲਜ਼ਾਮ- ਅੰਦੋਲਨ 'ਚ ਖਾਲਿਸਤਾਨ ਕਨੈਕਸ਼ਨ ਦਾ ਇਨਪੁਟ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ