ਮੰਤਰਾਲੇ ਦੀ ਤਰਫੋਂ, ਵਟਸਐਪ ਤੋਂ ਪੁੱਛਿਆ ਗਿਆ ਹੈ ਕਿ ਜਦੋਂ ਭਾਰਤ ਦੀ ਸੰਸਦ ਇੱਕ ਨਿੱਜੀ ਡਾਟਾ ਸੁਰੱਖਿਆ ਬਿੱਲ 'ਤੇ ਵਿਚਾਰ ਕਰ ਰਹੀ ਹੈ, ਅਜਿਹੀ ਸਥਿਤ 'ਚ ਉਹ ਕਿਉਂ ਇੰਨੀ ਵੱਡੀ ਤਬਦੀਲੀ ਕਰ ਰਹੇ ਹਨ। ਇਸ ਦੌਰਾਨ ਵਟਸਐਪ ਦੀ ਨਵੀਂ ਪ੍ਰਾਈਵੇਸੀ ਪੌਲਿਸੀ ਪ੍ਰਤੀ ਯੂਜ਼ਰਸ ਦੇ ਸਖ਼ਤ ਹੁੰਗਾਰੇ ਦੇ ਵਿਚਕਾਰ, ਭਾਰਤ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਪ੍ਰਸਿੱਧ ਮੈਸੇਜਿੰਗ ਐਪ ਵਿੱਚ ਕੀਤੇ ਬਦਲਾਅ 'ਤੇ ਵਿਚਾਰ ਕਰ ਰਹੀ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਨਿੱਜੀ ਸੰਚਾਰ ਦੀ ਅਖੰਡਤਾ ਬਣਾਈ ਰੱਖਣ ਦੀ ਲੋੜ ਹੈ।
ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੇ ਪਹਿਲੀ ਬੈਠਕ ਮਗਰੋਂ ਦੱਸੀ ਸਭ ਤੋਂ ਵੱਡੀ ਚੁਣੌਤੀ
ਸੰਚਾਰ, ਇਲੈਕਟ੍ਰਾਨਿਕਸ ਤੇ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ 15ਵੇਂ ਭਾਰਤ ਡਿਜੀਟਲ ਸੰਮੇਲਨ 'ਚ ਕਿਹਾ ਕਿ ਕੌਮਾਂਤਰੀ ਸੁਰੱਖਿਆ ਨੂੰ ਅੰਤਰਰਾਸ਼ਟਰੀ ਕੰਪਨੀਆਂ ਨਾਲ ਗੱਲਬਾਤ ਦੌਰਾਨ ਸਭ ਤੋਂ ਵੱਧ ਮਹੱਤਵ ਦਿੱਤਾ ਜਾਵੇਗਾ। ਹਾਲ ਹੀ ਵਿਚ ਡਾਟਾ ਸੁਰੱਖਿਆ ਤੇ ਗੋਪਨੀਯਤਾ ਦੇ ਮੁੱਦੇ 'ਤੇ ਭਾਰਤ ਸਮੇਤ ਵਿਸ਼ਵ ਭਰ 'ਚ ਵਟਸਐਪ ਦੀ ਅਲੋਚਨਾ ਹੋ ਰਹੀ ਹੈ। ਹਾਲਾਂਕਿ ਵਟਸਐਪ ਨੇ ਕਿਹਾ ਹੈ ਕਿ ਇਸ ਦੇ ਪਲੇਟਫਾਰਮ 'ਤੇ ਭੇਜੇ ਗਏ ਮੈਸੇਜ ਪੂਰੀ ਤਰ੍ਹਾਂ ਗੁਪਤ ਹਨ ਅਤੇ ਵਟਸਐਪ ਜਾਂ ਫੇਸਬੁੱਕ ਆਪਣੇ ਪਲੇਟਫਾਰਮ 'ਤੇ ਭੇਜੇ ਗਏ ਨਿੱਜੀ ਸੁਨੇਹੇ ਨਹੀਂ ਵੇਖ ਸਕਦੇ।