ਸ਼ਿਮਲਾ: ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦਿੱਲੀ ਦੇ ਸਿੰਘੂ ਬਾਰਡਰ ਤੋਂ ਤਿੰਨ ਕਿਸਾਨ ਸ਼ਿਮਲਾ ਦੇ ਰਿਜ ਮੈਦਾਨ ਪਹੁੰਚ ਗਏ। ਪੈਦਾਲ ਮਾਰਚ ਕਰਨ ਤੋਂ ਪਹਿਲਾਂ ਹੀ ਸਦਰ ਪੁਲਿਸ ਨੇ ਇਨ੍ਹਾਂ ਤਿੰਨਾਂ ਨੂੰ ਫੜ ਲਿਆ ਤੇ ਸਦਰ ਥਾਣੇ ਲੈ ਗਈ। ਥਾਣੇ ਜਾਂਦੇ ਹੋਏ ਪੁਲਿਸ ਨੇ ਮੀਡੀਆ ਕਰਮਚਾਰੀਆਂ ਨਾਲ ਵੀ ਧੱਕਾਮੁੱਕੀ ਕੀਤੀ। ਹਾਲਾਂਕਿ, ਮੀਡੀਆ ਕਰਮਚਾਰੀਆਂ ਦੇ ਵਿਰੋਧ ਕਰਨ ਤੋਂ ਬਾਅਦ ਪੁਲਿਸ ਨੇ ਮੁਆਫੀ ਮੰਗ ਲਈ।
ਜਾਣਕਾਰੀ ਮੁਤਾਬਕ ਤਿੰਨੇ ਕਿਸਾਨ ਪੰਜਾਬ ਦੇ ਦੱਸੇ ਜਾ ਰਹੇ ਹਨ। ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਆਏ ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਉਹ ਸ਼ਾਂਤੀ ਨਾਲ ਸਿੰਘੂ ਤੋਂ ਸ਼ਿਮਲਾ ਪੈਦਲ ਮਾਰਚ ਕਰਨ ਲਈ ਪਹੁੰਚੇ ਸੀ। ਉਹ ਨਾਅਰੇਬਾਜ਼ੀ ਨਹੀਂ ਕਰ ਰਹੇ ਸੀ ਤੇ ਨਾ ਹੀ ਕੋਈ ਭੜਾਸ ਕੱਢ ਰਹੇ ਸੀ ਪਰ ਪੁਲਿਸ ਉਨ੍ਹਾਂ ਨੂੰ ਫੜ ਕੇ ਥਾਣੇ ਗਈ।
ਪੁਲਿਸ ਸੁਪਰਡੈਂਟ ਸ਼ਿਮਲਾ ਮੋਹਿਤ ਚਾਵਲਾ ਨੇ ਦੱਸਿਆ ਕਿ ਇਨ੍ਹਾਂ ਨੂੰ ਕਿਸ ਤਰ੍ਹਾਂ ਦੇ ਪ੍ਰਦਰਸ਼ਨ ਲਈ ਆਗਿਆ ਨਹੀਂ ਸੀ। ਇਸ ਲਈ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ਹੈ। ਪੁਲਿਸ ਨੇ ਉਨ੍ਹਾਂ ਨੂੰ 107 ਤੇ 150 ਤਹਿਤ ਗ੍ਰਿਫਤਾਰ ਕੀਤਾ ਹੈ। ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ।