ਚੰਡੀਗੜ੍ਹ: ਪੰਜਾਬ ਵਿੱਚ ਹੁਣ ਤੱਕ 7118 ਮਰੀਜ਼ ਠੀਕ ਹੋ ਚੁੱਕੇ ਹਨ। ਸੋਮਵਾਰ ਨੂੰ 583 ਮਰੀਜ਼ਾਂ ਦੀ ਰਿਕਵਰੀ 'ਤੇ ਛੁੱਟੀ ਕੀਤੀ ਗਈ। ਇਸ ਦੇ ਨਾਲ ਰਾਜ ਵਿੱਚ ਕੋਰੋਨਾ ਨੂੰ ਹਰਾਉਣ ਵਾਲੇ ਲੋਕਾਂ ਦੀ ਗਿਣਤੀ 7118 ਹੋ ਗਈ ਹੈ।

ਸੋਮਵਾਰ ਨੂੰ ਠੀਕ ਹੋਏ ਮਰੀਜ਼ਾਂ ਵਿੱਚ ਲੁਧਿਆਣਾ ਤੋਂ 144, ਜਲੰਧਰ ਤੋਂ 155, ਅੰਮ੍ਰਿਤਸਰ ਤੋਂ 32, ਪਟਿਆਲਾ ਤੋਂ 51, ਸੰਗਰੂਰ ਤੋਂ 19, ਮੁਹਾਲੀ ਤੋਂ 22, ਗੁਰਦਾਸਪੁਰ ਤੋਂ 12, ਨਵਾਂ ਸ਼ਹਿਰ ਤੋਂ 37, ਹੁਸ਼ਿਆਰਪੁਰ ਤੋਂ 7, ਤਰਨ ਤਾਰਨ, ਮੋਗਾ ਤੇ ਮੁਕਤਸਰ 4- 4, ਫਤਿਹਗੜ ਸਾਹਿਬ ਤੋਂ 19, ਫਰੀਦਕੋਟ ਤੋਂ 22, ਬਠਿੰਡਾ ਤੋਂ 11, ਰੋਪੜ ਤੋਂ 31, ਕਪੂਰਥਲਾ ਤੋਂ 7 ਤੇ ਫਾਜ਼ਿਲਕਾ ਤੋਂ 2 ਮਰੀਜ਼ ਸ਼ਾਮਲ ਹਨ।

PSEB 12th Result 2020: ਸਰਕਾਰੀ ਸਕੂਲਾਂ ਨੇ ਲਗਾਤਾਰ ਦੂਜੇ ਸਾਲ ਮਾਰੀ ਬਾਜ਼ੀ, ਪ੍ਰਾਈਵੇਟ ਸਕੂਲਾਂ ਨੂੰ ਪਿਛਾੜਿਆ, 94 ਫ਼ੀਸਦ ਵਿਦਿਆਰਥੀ ਪਾਸ

ਰਾਜ ਵਿੱਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 262 ਹੋ ਗਈ ਹੈ, ਸੋਮਵਾਰ ਨੂੰ ਪੰਜਾਬ ਦੇ ਕੋਰੋਨਾ ਵਿੱਚ ਅੱਠ ਹੋਰ ਮੌਤਾਂ ਹੋਈਆਂ। ਪਿਛਲੇ ਪੰਜ ਦਿਨਾਂ ਤੋਂ ਰਾਜ ਵਿੱਚ ਅੱਠ ਜਾਂ ਵਧੇਰੇ ਕੋਰੋਨਾ ਮਰੀਜ਼ਾਂ ਦੀ ਮੌਤ ਪ੍ਰਤੀ ਦਿਨ ਹੋਈ ਹੈ। ਸੋਮਵਾਰ ਨੂੰ ਗੁਰਦਾਸਪੁਰ ਵਿੱਚ 2 ਤੇ ਮੋਗਾ, ਲੁਧਿਆਣਾ, ਸੰਗਰੂਰ, ਪਠਾਨਕੋਟ, ਅੰਮ੍ਰਿਤਸਰ ਤੇ ਮੁਹਾਲੀ ਵਿੱਚ 1-1 ਮਰੀਜ਼ਾਂ ਦੀ ਮੌਤ ਹੋ ਗਈ। ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਰੋਨਾ ਦੇ 411 ਨਵੇਂ ਕੇਸ ਵੀ ਦਰਜ ਕੀਤੇ ਗਏ ਹਨ।

ਪੰਜਾਬ ਤੇ ਹਰਿਆਣਾ ਨੂੰ ਮੁੜ ਕਰਫਿਊ ਲਾਉਣ ਦੀ ਸਲਾਹ, ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਭੇਜੇ ਪੱਤਰ

ਸਿਹਤ ਵਿਭਾਗ ਅਨੁਸਾਰ ਸੋਮਵਾਰ ਨੂੰ ਸਾਹਮਣੇ ਆਏ 411 ਮਾਮਲਿਆਂ 'ਚੋਂ 186 ਮਰੀਜ਼ ਅਜਿਹੇ ਹਨ ਜੋ ਪਹਿਲਾਂ ਹੀ ਸਕਾਰਾਤਮਕ ਪਾਏ ਗਏ ਉਨ੍ਹਾਂ ਦੇ ਨੇੜੇ ਹਨ। ਰਾਜ ਵਿੱਚ ਹੁਣ ਤੱਕ 466057 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਇਸ ਸਮੇਂ ਰਾਜ ਦੇ ਵੱਖ-ਵੱਖ ਹਸਪਤਾਲਾਂ 'ਚ 3130 ਮਰੀਜ਼ ਅਸੋਲੇਸ਼ਨ ਵਾਰਡ 'ਚ ਰੱਖੇ ਗਏ ਹਨ, ਜਿਨ੍ਹਾਂ 'ਚੋਂ 58 ਮਰੀਜ਼ ਆਕਸੀਜਨ ਸਹਾਇਤਾ ਅਤੇ 10 ਮਰੀਜ਼ ਵੈਂਟੀਲੇਟਰਾਂ ‘ਤੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ