Gujarat Election: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਲੋਕਾਂ ਨੂੰ ਦਾਅਵਾ ਕੀਤਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਆਈ ਤਾਂ ਜੋ ਵੀ ਭ੍ਰਿਸ਼ਟਾਚਾਰ ਕਰੇਗਾ, ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਵਿੱਚ ਸ਼ਾਇਦ ਕਿਸੇ ਸਰਕਾਰ ਨੇ ਆਪਣੇ ਮੰਤਰੀ ਨੂੰ ਜੇਲ੍ਹ ਭੇਜਿਆ ਹੈ।
ਕੇਜਰੀਵਾਲ ਨੇ ਕਿਹਾ "ਜੋ ਪੈਸਾ ਤੁਸੀਂ ਟੈਕਸ ਦਿੰਦੇ ਹੋ, ਉਹ ਸਾਰੇ ਲੋਕਾਂ ਨੂੰ ਹੀ ਦਿੱਤਾ ਜਾਵੇਗਾ। ਹੁਣ ਗੁਜਰਾਤ ਦਾ ਪੈਸਾ ਗੁਜਰਾਤ ਦੇ ਲੋਕਾਂ 'ਤੇ ਖ਼ਰਚ ਹੋਵੇਗਾ। ਦੂਸਰਾ, ਜਦੋਂ ਕੋਈ ਆਮ ਆਦਮੀ ਸਰਕਾਰੀ ਦਫ਼ਤਰ ਜਾਂਦਾ ਹੈ ਤਾਂ ਰਿਸ਼ਵਤ ਦਿੱਤੇ ਬਿਨਾਂ ਕੋਈ ਕੰਮ ਨਹੀਂ ਹੁੰਦਾ।ਇੱਕ ਮੀਟਿੰਗ ਵਿੱਚ ਉਨ੍ਹਾਂ ਨੇ ਗੁਜਰਾਤ ਦੇ ਲੋਕਾਂ ਨੂੰ ਗਾਰੰਟੀ ਦਿੰਦੇ ਹੋਏ ਪੰਜ ਅਹਿਮ ਵਾਅਦੇ ਕੀਤੇ।
ਇਹ ਵੀ ਪੜ੍ਹੋ: ਸਾਬਕਾ ਜਥੇਦਾਰ ਨੂੰ ਦਿੱਲੀ ਮੈਟਰੋ ਵਿੱਚ ਕਿਰਪਾਨ ਲਜਾਣ ਤੋਂ ਰੋਕਿਆ, NCM ਨੇ ਲਿਆ ਸਖ਼ਤ ਐਕਸ਼ਨ
ਆਓ ਤੁਹਾਨੂੰ ਦੱਸਦੇ ਹਾਂ ਕਿ ਅਰਵਿੰਦ ਕੇਜਰੀਵਾਲ ਨੇ ਕਿਹੜੀਆਂ ਪੰਜ ਗਾਰੰਟੀਆਂ ਦਿੱਤੀਆਂ
1. CM, ਮੰਤਰੀ, MLA, ਅਫ਼ਸਰ - ਕਿਸੇ ਨੂੰ ਵੀ ਭ੍ਰਿਸ਼ਟਾਚਾਰ ਨਹੀਂ ਕਰਨ ਦੇਵਾਂਗੇ
2. ਗੁਜਰਾਤ ਦਾ ਹਰ ਪੈਸਾ ਲੋਕਾਂ 'ਤੇ ਖ਼ਰਚ ਕੀਤਾ ਜਾਵੇਗਾ
3. ਸਰਕਾਰੀ ਕੰਮ ਲਈ ਕਿਸੇ ਨੂੰ ਰਿਸ਼ਵਤ ਨਹੀਂ ਦੇਣੀ ਪਵੇਗੀ
4. ਸਾਰੇ ਲੀਡਰਾਂ ਦੇ ਕਾਲ਼ੇ ਧੰਦੇ ਨੂੰ ਬੰਦ ਕਰਵਾਵਾਂਗੇ
5. ਪੇਪਰ ਲੀਕ ਕਰਨ ਵਾਲਿਆਂ ਨੂੰ ਜੇਲ੍ਹ ਭੇਜਾਂਗੇ
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਪੁਲਿਸ ਨੂੰ ਕਿਹਾ- "ਮੈਂ ਤੁਹਾਡੀ ਗ੍ਰੇਡ ਪੇਅ ਅਤੇ ਹੋਰ ਸਾਰੇ ਮੁੱਦਿਆਂ 'ਤੇ ਤੁਹਾਡਾ ਸਮਰਥਨ ਕੀਤਾ। ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਇਸ ਨੂੰ ਯਕੀਨੀ ਤੌਰ 'ਤੇ ਲਾਗੂ ਕਰਾਂਗੇ। ਅਸੀਂ ਤੁਹਾਡੇ ਨਾਲ ਹਾਂ। ਸਿਰਫ਼ ਦੋ ਮਹੀਨੇ ਬਾਕੀ ਹਨ। ਜੇਕਰ ਭਾਜਪਾ ਵਾਲੇ ਤੁਹਾਨੂੰ ਕੋਈ ਗ਼ਲਤ ਕੰਮ ਕਰਨ ਲਈ ਕਹਿੰਦੇ ਹਨ ਤਾਂ ਇਨਕਾਰ ਕਰ ਦਿਓ, ਡਰੋ ਨਹੀਂ... ਭਾਜਪਾ ਜਾ ਰਹੀ ਹੈ, ਆਮ ਆਦਮੀ ਪਾਰਟੀ ਆ ਰਹੀ ਹੈ।"