ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਉਸ ਦੇ ਸਾਬਕਾ ਡਰਾਈਵਰ ਵੱਲੋਂ ਪੰਚਕੁਲਾ ਅਦਾਲਤ 'ਚ ਪਟੀਸ਼ਨ ਪਾਈ ਗਈ ਹੈ ਜਿਸ 'ਤੇ ਹੁਣ ਅਦਾਲਤ ਨੇ ਸੂਬਾ ਸਰਕਾਰ ਨੂੰ ਨੋਟਿਸ ਭੇਜਿਆ ਹੈ। ਖੱਟਾ ਸਿੰਘ ਨੇ ਕਿਹਾ ਕਿ ਪੰਚਕੁਲਾ '25 ਅਗਸਤ, 2017 ਨੂੰ ਜੋ ਅਗਨੀਕਾਂਡ ਹੋਇਆ ਉਸ 'ਚ ਗੁਰਮੀਤ ਰਾਮ ਰਹੀਮ ਦਾ ਹੱਥ ਸੀ। ਇਸ ਸਭ ਦੇ ਬਾਵਜੂਦ ਰਾਮ ਰਹੀਮ ਨੁੰ ਕਿਸੇ ਵੀ ਮਾਮਲੇ 'ਚ ਮੁਲਜ਼ਮ ਨਹੀਂ ਬਣਾਇਆ ਗਿਆ।


ਇਸ ਦੇ ਨਾਲ ਹੀ ਖੱਟਾ ਸਿੰਘ ਨੇ ਮੰਗ ਕੀਤੀ ਸੀ ਕਿ ਰਾਮ ਰਹੀਮ ਜੋ ਸਾਜਿਸ਼ ਕਰਦਾ ਹੈ, ਉਸ ਨੂੰ ਮਾਮਲੇ ਦਾ ਮੁੱਖ ਮੁਲਜ਼ਮ ਬਣਾਇਆ ਜਾਵੇ। 25 ਅਗਸਤ, 2017 ਨੂੰ ਪੰਚਕੂਲਾ 'ਚ ਹੋਈ ਅਗਜਨੀ ਹੋਈ ਉਸ ਮਾਮਲੇ 'ਚ ਪੰਚਕੂਲਾ ਪੁਲਿਸ ਵੱਲੋਂ ਇੱਕ ਐਫਆਈਆਰ ਨਬੰਰ 345 ਦਰਜ ਕੀਤੀ ਗਈ ਸੀ।

ਇਸ ਦੀ ਮੁੱਖ ਮੁਲਜ਼ਮ ਫਿਲਹਾਲ ਹਨੀਪ੍ਰੀਤ ਹੈ। ਅਦਾਲਤ ਦੀ ਸੁਣਵਾਈ ਦੌਰਾਨ ਪਚੰਕੂਲਾ ਪੁਲਿਸ ਵੱਲੋਂ ਲਾਈ ਗਈ ਦੇਸ਼ਧ੍ਰੋਹ ਦੀ ਧਾਰਾ ਵੀ ਅਦਾਲਤ ਵੱਲੋਂ ਹਟਾ ਦਿੱਤੀ ਗਈ ਸੀ। ਇਸ ਦੌਰਾਨ ਖੱਟਾ ਸਿੰਘ ਨੇ ਕਿਹਾ ਕਿ ਰਾਮ ਰਹੀਮ ਦੀ ਮਰਜ਼ੀ ਤੋਂ ਬਗੈਰ ਪੱਤਾ ਵੀ ਨਹੀਂ ਹਿੱਲਦਾ।