ਰੋਹਤਕ: ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੀ ਮਾਂ ਅਤੇ ਡੇਰਾ ਪੈਰੋਕਾਰਾਂ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਗੁਰਮੀਤ ਰਾਮ ਰਹੀਮ ਨੇ ਉਮੀਦ ਜਤਾਈ ਹੈ ਕਿ ਉਹ ਡੇਰਾ ਸੱਚਾ ਸੌਦਾ ਜਲਦੀ ਆ ਸਕਦਾ ਹੈ। ਗੁਰਮੀਤ ਰਾਮ ਰਹੀਮ ਨੇ ਲਿਖਿਆ ਹੈ, ਜੇ ਰੱਬ ਚਾਹੁੰਦਾ ਤਾਂ ਉਹ ਜਲਦੀ ਆ ਕੇ ਆਪਣੀ ਮਾਂ ਦਾ ਇਲਾਜ ਕਰਵਾਏਗਾ।
ਰਾਮ ਰਹੀਮ ਦੀ ਇਹ ਚਿੱਠੀ ਡੇਰਾ ਸੱਚਾ ਸੌਦਾ ਦੇ ਦੂਜੇ ਗੁਰੂ ਸਤਨਾਮ ਸਿੰਘ ਦੇ 102ਵੇਂ ਜਨਮਦਿਨ 'ਤੇ ਆਯੋਜਿਤ ਸਤਿਸੰਗ ਪ੍ਰੋਗਰਾਮ ਦੌਰਾਨ ਪੜ੍ਹ ਕੇ ਸੁਣਾਈ ਗਈ।
ਰਾਮ ਰਹੀਮ ਨੇ ਪੱਤਰ ਵਿੱਚ ਲਿਖਿਆ ਹੈ, ‘ਜੇ ਰੱਬ ਚਾਹੇ ਤਾਂ ਮੈਂ ਜਲਦੀ ਆ ਜਾਵਾਂਗਾ ਅਤੇ ਆਪਣੀ ਮਾਂ ਦਾ ਇਲਾਜ ਕਰਵਾਵਾਂਗਾ।’ ਉਸ ਨੂੰ ਲਿਖਿਆ ਹੈ ਕਿ ਜਦੋਂ ਉਹ ਹਸਪਤਾਲ 'ਚ ਆਪਣੀ ਮਾਂ ਨੂੰ ਮਿਲਣ ਆਇਆ ਤਾਂ ਉਨ੍ਹਾਂ ਦੀ ਸਿਹਤ ਗੰਭੀਰ ਸੀ। ਮੈਨੂੰ ਮਿਲਣ ਤੋਂ ਬਾਅਦ, ਉਨ੍ਹਾਂ ਦੀ ਸਿਹਤ 'ਚ ਸੁਧਾਰ ਆਇਆ। ਦੱਸ ਦਈਏ ਕਿ ਰਾਮ ਰਹੀਮ ਨੇ ਆਪਣੀ ਮਾਂ ਅਤੇ ਸੰਗਤ ਨੂੰ ਪਹਿਲਾਂ ਵੀ 13 ਮਈ 2020 ਅਤੇ 28 ਜੁਲਾਈ ਨੂੰ ਇਕ ਪੱਤਰ ਲਿਖਿਆ ਸੀ।
26 ਜਨਵਰੀ ਤੋਂ ਪਹਿਲਾਂ ਰਾਸ਼ਟਰਪਤੀ ਕੋਵਿੰਦ ਨੇ ਕੀਤੀ ਕਿਸਾਨਾਂ ਦੀ ਤਰੀਫ, ਕਿਹਾ-ਕਿਸਾਨਾਂ ਦੀ ਭਲਾਈ ਲਈ ਦੇਸ਼ ਵਚਨਬੱਧ
ਮਹੱਤਵਪੂਰਣ ਗੱਲ ਇਹ ਹੈ ਕਿ 25 ਅਗਸਤ 2017 ਨੂੰ ਰਾਮ ਰਹੀਮ ਨੂੰ ਸਪੈਸ਼ਲ ਸੀਬੀਆਈ ਅਦਾਲਤ ਨੇ ਦੋ ਔਰਤਾਂ ਨਾਲ ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਸਜਾ ਸੁਣਾਈ ਸੀ। ਜਨਵਰੀ 2019 ਵਿੱਚ, ਰਾਮ ਰਹੀਮ ਅਤੇ ਤਿੰਨ ਹੋਰਾਂ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਰਾਮ ਰਹੀਮ ਜਲਦ ਹੀ ਆਵੇਗਾ ਡੇਰਾ ਸੱਚਾ ਸੌਦਾ, ਜੇਲ੍ਹ 'ਚੋਂ ਲਿਖੀ ਮਾਂ ਤੇ ਸਮਰਥਕਾਂ ਨੂੰ ਚਿੱਠੀ
ਏਬੀਪੀ ਸਾਂਝਾ
Updated at:
25 Jan 2021 09:23 PM (IST)
ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੀ ਮਾਂ ਅਤੇ ਡੇਰਾ ਪੈਰੋਕਾਰਾਂ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਗੁਰਮੀਤ ਰਾਮ ਰਹੀਮ ਨੇ ਉਮੀਦ ਜਤਾਈ ਹੈ ਕਿ ਉਹ ਡੇਰਾ ਸੱਚਾ ਸੌਦਾ ਜਲਦੀ ਆ ਸਕਦਾ ਹੈ।
- - - - - - - - - Advertisement - - - - - - - - -