ਪੰਜਾਬੀ ਕਲਾਕਾਰ ਲਗਾਤਾਰ ਕਿਸਾਨਾਂ ਦਾ ਸਾਥ ਦੇ ਰਹੇ ਹਨ। ਇਹ ਸਾਥ ਸਿਰਫ ਸੋਸ਼ਲ ਮੀਡਿਆ ਜਾਂ ਧਰਨੇ 'ਚ ਸ਼ਾਮਲ ਹੋ ਕੇ ਹੀ ਨਹੀਂ ਬਲਕਿ ਆਪਣੀ ਕਲਾ ਦੇ ਨਾਲ ਵੀ ਇਸ 'ਚ ਯੋਗਦਾਨ ਪਾਇਆ ਜਾ ਰਿਹਾ ਹੈ। ਪੰਜਾਬੀ ਗਾਇਕ ਰੁਪਿੰਦਰ ਹਾਂਡਾ ਲਗਾਤਾਰ ਕਿਸਾਨੀ ਲਈ ਗੀਤ ਰਿਲੀਜ਼ ਕਰ ਰਹੀ ਹੈ।

ਜਲਦ ਖ਼ਤਮ ਹੋਵੇਗਾ ਕਿਸਾਨ ਅੰਦੋਲਨ, ਖੇਤੀ ਮੰਤਰੀ ਤੋਮਰ ਦਾ ਵੱਡਾ ਦਾਅਵਾ, ਸਰਕਾਰ ਕਾਨੂੰਨਾਂ 'ਚ ਬਦਲਾਅ ਲਈ ਤਿਆਰ

ਕੁਝ ਦਿਨ ਪਹਿਲਾਂ ਰੁਪਿੰਦਰ ਨੇ ਗੀਤ 26 ਨੂੰ ਦਿੱਲੀ ਰਿਲੀਜ਼ ਕੀਤਾ ਪਰ ਹੁਣ 26 ਜਨਵਰੀ ਨੂੰ ਟਰੈਕਟਰ ਪਰੇਡ 'ਤੇ ਵੀ ਰੁਪਿੰਦਰ ਇਕ ਨਾਵਾਂ ਗੀਤ ਰਿਲੀਜ਼ ਕਰੇਗੀ। ਏਬੀਪੀ ਸਾਂਝਾ ਨਾਲ ਗੱਲ ਕਰਦੇ ਹੋਏ ਰੁਪਿੰਦਰ ਨੇ ਦੱਸਿਆ ਕਿ ਮੈਂ ਇਸ ਨੂੰ ਇਕ ਹੋਰ ਗੀਤ ਸਮਰਪਿਤ ਕਰਾਂਗੀ ਤੇ 26 ਤਰੀਕ ਨੂੰ ਇਹ ਗੀਤ ਰਿਲੀਜ਼ ਕੀਤਾ ਜਾਏਗਾ।

ਬੰਦ ਹੋਣ ਜਾ ਰਿਹਾ ਕਪਿਲ ਸ਼ਰਮਾ ਸ਼ੋਅ, ਮੇਕਰਸ ਨੇ ਲਿਆ ਫੈਸਲਾ

ਉਨ੍ਹਾਂ ਕਿਹਾ ਕਿਸਾਨ ਦੀ ਇਹ ਲੜਾਈ ਹੋਂਦ ਦੀ ਲੜਾਈ ਹੈ। ਇਸ ਲੜਾਈ 'ਚ ਸਾਰੇ ਕਲਾਕਾਰ ਕਿਸਾਨਾਂ ਦੇ ਨਾਲ ਹਨ। ਰੁਪਿੰਦਰ ਲਗਾਤਾਰ ਦਿੱਲੀ ਜਾ ਰਹੀ ਹੈ ਤੇ ਹੁਣ ਤਕ ਉਹ ਗੀਤ 'ਪੇਚਾ ਦਿੱਲੀ ਨਾਲ' ਤੇ '26 ਨੂੰ ਦਿੱਲੀ' ਗੀਤ ਰਿਲੀਜ਼ ਕਰ ਚੁੱਕੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ