ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਵਿਚਕਾਰ ਹਰਿਆਣਾ 'ਚ ਉੱਚ ਕਲਾਸਾਂ ਲਈ ਸਕੂਲ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਵਿਦਿਆਰਥੀਆਂ ਲਈ ਕੋਰੋਨਾ ਟੈਸਟ ਦੀ ਰਿਪੋਰਟ ਲਿਆਉਣਾ ਲਾਜ਼ਮੀ ਹੋਵੇਗਾ।


ਸੂਬਾ ਸਰਕਾਰ ਵਲੋਂ ਜਾਰੀ ਇੱਕ ਨੋਟ ਵਿੱਚ ਕਿਹਾ ਗਿਆ ਹੈ ਕਿ ਕਲਾਸ ਵਿੱਚ ਆਉਣ ਲਈ ਮੈਡੀਕਲ ਸਰਟੀਫਿਕੇਟ 72 ਘੰਟਿਆਂ ਤੋਂ ਵੱਧ ਨਹੀਂ ਹੋਣਾ ਚਾਹੀਦਾ। ਸਕੂਲ ਖੋਲ੍ਹਣ 'ਤੇ ਪ੍ਰਿੰਸੀਪਲ ਨੂੰ 8 ਦਸੰਬਰ 2020 ਨੂੰ ਜਾਰੀ ਕੀਤੀ ਸਿਹਤ ਵਿਭਾਗ ਦੀ ਐਡਵਾਇਜ਼ਰੀ ਦੀ ਪਾਲਣਾ ਨੂੰ ਲਾਜ਼ਮੀ ਬਣਾਉਣਾ ਹੋਵੇਗਾ।



ਕਿਸਾਨੀ ਅੰਦੋਲਨ ਖ਼ਤਮ ਹੁੰਦਿਆਂ ਹੀ ਪੰਜਾਬ 'ਚੋਂ ਪੁਰਾਣੀਆਂ ਸਿਆਸੀ ਪਾਰਟੀਆਂ ਦਾ ਸਫਾਇਆ! ਬਦਲਣ ਲੱਗੇ ਸਮੀਕਰਨ

ਸਕੂਲਾਂ 'ਚ ਪਹਿਲਾਂ ਦੀ ਤਰ੍ਹਾਂ 14 ਦਸੰਬਰ ਤੋਂ ਕਲਾਸਾਂ ਲਗਾਈਆਂ ਜਾਣਗੀਆਂ, ਪਰ ਕੋਰੋਨਾ ਦੇ ਮੱਦੇਨਜ਼ਰ ਸਿਰਫ 10 ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀ ਸਕੂਲ ਆਉਣਗੇ। ਇਸ ਦੇ ਲਈ ਮਾਪਿਆਂ ਦੀ ਆਗਿਆ ਦੀ ਵੀ ਜ਼ਰੂਰਤ ਹੋਏਗੀ। ਸਕੂਲ ਖੁੱਲ੍ਹਣ ਤੋਂ ਪਹਿਲਾਂ ਕੈਂਪਸ ਪੂਰੀ ਤਰ੍ਹਾਂ ਸੈਨੀਟਾਈਜ਼ ਕਰਵਾਉਣਾ ਹੋਏਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ