ਨਵੀਂ ਦਿੱਲੀ: ਅੱਜ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਕੋਰੋਨਾ ਵੈਕਸੀਨ ਦਾ ਡ੍ਰਾਈ ਰਨ ਚੱਲ ਰਿਹਾ ਹੈ। ਇਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਰੋਨਾ ਵੈਕਸੀਨ ਪੂਰੇ ਦੇਸ਼ ਦੇ ਲੋਕਾਂ ਨੂੰ ਮੁਫਤ ਵਿੱਚ ਦਿੱਤੀ ਜਾਵੇਗੀ। ਪਰ ਟਵੀਟ ਕਰਨ ਤੋਂ ਤੁਰੰਤ ਬਾਅਦ ਉਨ੍ਹਾਂ ਇਸ ਬਿਆਨ ਨੂੰ ਲੈ ਕੇ ਸਫਾਈ ਵੀ ਦੇ ਦਿੱਤੀ। ਸਿਹਤ ਮੰਤਰੀ ਨੇ ਹੁਣ ਕਿਹਾ ਹੈ ਕਿ ਦੇਸ਼ ਦੇ ਸਿਰਫ ਤਿੰਨ ਕਰੋੜ ਸਿਹਤ ਕਰਮਚਾਰੀਆਂ ਅਤੇ ਫਰੰਟਲਾਈਨ ਵਰਕਰਾਂ ਨੂੰ ਮੁਫਤ ਵੈਕਸੀਨ ਦਿੱਤੀ ਜਾਵੇਗੀ।


ਡਾ. ਹਰਸ਼ਵਰਧਨ ਨੇ ਟਵੀਟ ਕੀਤਾ, "ਮੁਫਤ ਵੈਕਸੀਨ ਸਿਰਫ ਉਨ੍ਹਾਂ ਨੂੰ ਦਿੱਤੀ ਜਾਵੇਗੀ ਜੋ ਸਿਹਤ ਕਰਮਚਾਰੀ ਅਤੇ ਫਰੰਟ ਲਾਈਨ ਵਰਕਰ ਹਨ। ਅਜਿਹੇ ਲੋਕਾਂ ਦੀ ਗਿਣਤੀ ਤਿੰਨ ਕਰੋੜ ਦੇ ਆਸ ਪਾਸ ਹੈ। ਬਾਕੀ ਜੁਲਾਈ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਇਹ ਵੈਕਸੀਨ ਬਾਕੀ ਲੋਕਾਂ ਨੂੰ ਕਿਵੇਂ ਲਗਾਈ ਜਾਵੇਗੀ।" ਇਸ ਤੋਂ ਪਹਿਲਾਂ ਡਾਕਟਰ ਹਰਸ਼ਵਰਧਨ ਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ ਜਿਵੇਂ ਦਿੱਲੀ ਵਿਚ ਕੋਰੋਨਾ ਵੈਕਸੀਨ ਮੁਫਤ ਹੋਵੇਗੀ, ਕੀ ਇਹ ਸਾਰੇ ਰਾਜਾਂ 'ਚ ਵੀ ਮੁਫਤ ਹੋਵੇਗੀ? ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਸੀ, 'ਕੋਰੋਨਾ ਵੈਕਸੀਨ ਸਿਰਫ ਦਿੱਲੀ 'ਚ ਹੀ ਨਹੀਂ ਬਲਕਿ ਪੂਰੇ ਦੇਸ਼ 'ਚ ਮੁਫਤ ਮਿਲੇਗੀ।'

ਜੰਡਿਆਲਾ ਗੁਰੂ 'ਚ ਗੋਲੀਆਂ ਨਾਲ ਭੁੰਨਿਆਂ ਨੌਜਵਾਨ, ਹਸਪਤਾਲ ਲਿਜਾਂਦਿਆਂ ਦੀ ਮੌਤ

ਕੇਂਦਰ ਸਰਕਾਰ ਨੇ ਕੋਵਿਡ -19 ਵੈਕਸੀਨ ਦੇ ਤੁਰੰਤ ਪ੍ਰਵਾਨਗੀ ਅਤੇ ਵੰਡ ਲਈ ਬਿਨਾਂ ਕਿਸੇ ਕੀਮਤ ਸੀਮਾ ਦੇ ਆਯਾਤ ਅਤੇ ਨਿਰਯਾਤ ਨੂੰ ਆਗਿਆ ਦੇ ਦਿੱਤੀ ਹੈ। ਕੇਂਦਰੀ ਡਾਇਰੈਕਟ ਟੈਕਸ ਅਤੇ ਕਸਟਮਜ਼ (ਸੀਬੀਆਈਸੀ) ਨੇ ਜਿਨ੍ਹਾਂ ਥਾਵਾਂ 'ਤੇ ਐਕਸਪ੍ਰੈਸ ਕਾਰਗੋ ਡਿਸਪੋਜ਼ਲ ਸਿਸਟਮ (ਈਸੀਸੀਐੱਸ) ਚੱਲ ਰਿਹਾ ਹੈ, ਉਥੇ ਕੁਰੀਅਰ ਜ਼ਰੀਏ ਕੋਵਿਡ -19 ਵੈਕਸੀਨ ਦੇ ਆਯਾਤ ਅਤੇ ਨਿਰਯਾਤ ਲਈ ਨਿਯਮਾਂ 'ਚ ਢਿੱਲ ਦਿੱਤੀ ਹੈ।