ਨਵੀਂ ਦਿੱਲੀ: ਕ੍ਰਿਕਟਰ ਹਰਭਜਨ ਸਿੰਘ ਨੇ ਸੀਏਏ ਖਿਲਾਫ ਰਾਜਧਾਨੀ ਦਿੱਲੀ 'ਚ ਹੋ ਰਹੇ ਹਿੰਸਾ 'ਤੇ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਤੋਂ ਇਲਾਵਾ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਤੇ ਵਰਿੰਦਰ ਸਹਿਵਾਗ ਨੇ ਦਿੱਲੀ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਹਰਭਜਨ ਸਿੰਘ ਨੇ ਟਵੀਟ ਕੀਤਾ, "ਉਹ ਆਪਣੇ ਹੀ ਅਜ਼ੀਜ਼ਾਂ ਨੂੰ ਕਿਉਂ ਮਾਰ ਰਹੇ ਹਨ? ਮੈਂ ਸਾਰਿਆਂ ਨੂੰ ਇੱਕ-ਦੂਜੇ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਬੇਨਤੀ ਕਰਨਾ ਚਾਹੁੰਦਾ ਹਾਂ।"


ਯੁਵਰਾਜ ਸਿੰਘ ਨੇ ਟਵਿੱਟਰ 'ਤੇ ਲਿਖਿਆ, "ਦਿੱਲੀ 'ਚ ਜੋ ਕੁਝ ਹੋ ਰਿਹਾ ਹੈ, ਉਹ ਹੈਰਾਨ ਕਰਨ ਵਾਲਾ ਹੈ, ਸਾਰਿਆਂ ਨੂੰ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਦੀ ਬੇਨਤੀ ਕਰਦਾ ਹੈ। ਮੈਨੂੰ ਉਮੀਦ ਹੈ ਕਿ ਅਧਿਕਾਰੀ ਸਥਿਤੀ ਨੂੰ ਸਧਾਰਨ ਕਰਨ ਲਈ ਢੁਕਵੇਂ ਕਦਮ ਚੁੱਕਣਗੇ। ਆਖਰਕਾਰ ਅਸੀਂ ਮਨੁੱਖ ਹਾਂ। ਸਾਨੂੰ ਇੱਕ ਦੂਜੇ ਨੂੰ ਪਿਆਰ ਕਰਨ ਤੇ ਉਨ੍ਹਾਂ ਦਾ ਆਦਰ ਕਰਨ ਦੀ ਜ਼ਰੂਰਤ ਹੈ।” ਉਸ ਨੇ ਆਖਰਕਾਰ #DelhiBurning ਹੈਸ਼ਟੈਗ ਵੀ ਪੋਸਟ ਕੀਤਾ।


ਉਧਰ, ਦਿੱਲੀ ਹਿੰਸਾ 'ਤੇ ਵਰਿੰਦਰ ਸਹਿਵਾਗ ਨੇ ਟਵਿੱਟਰ 'ਤੇ ਲਿਖਿਆ, ''ਜੋ ਦਿੱਲੀ ਵਿਚ ਹੋ ਰਿਹਾ ਹੈ, ਉਹ ਮੰਦਭਾਗਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਦਿੱਲੀ 'ਚ ਸ਼ਾਂਤੀ ਬਣਾਈ ਰੱਖਣ। ਕੋਈ ਵੀ ਸੱਟ ਜਾਂ ਨੁਕਸਾਨ ਇਸ ਮਹਾਨ ਦੇਸ਼ ਦੀ ਰਾਜਧਾਨੀ 'ਤੇ ਇੱਕ ਧੱਬਾ ਹੈ। ਮੈਂ ਸਾਰਿਆਂ ਲਈ ਸ਼ਾਂਤੀ ਚਾਹੁੰਦਾ ਹਾਂ।"


ਦੱਸ ਦਈਏ ਕਿ ਮੰਗਲਵਾਰ ਨੂੰ ਉੱਤਰ ਪੂਰਬੀ ਦਿੱਲੀ 'ਚ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ।