ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਕਹਿਰ ਦਰਮਿਆਨ ਦਿੱਲੀ 'ਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਦਿੱਲੀ 'ਚ ਦੁਪਹਿਰ ਨੂੰ ਤੇਜ਼ ਬਾਰਿਸ਼ ਦੇ ਨਾਲ ਕਈ ਇਲਾਕਿਆਂ 'ਚ ਗੜ੍ਹੇਮਾਰੀ ਹੋਈ। ਦਿੱਲੀ ਦਾ ਮੌਸਮ ਸਵੇਰ ਤੋਂ ਹੀ ਕਾਫੀ ਸੁਹਾਵਣਾ ਰਿਹਾ।

ਅਸਮਾਨ 'ਚ ਕਾਲੇ ਬੱਦਲ ਛਾਏ ਰਹੇ ਤੇ ਦੁਪਹਿਰ ਨੂੰ ਤੇਜ਼ ਬਾਰਿਸ਼ ਦੇ ਨਾਲ ਗੜ੍ਹੇਮਾਰੀ ਹੋਈ। ਤੇਜ਼ ਬਾਰਿਸ਼ ਕਾਰਨ ਦਿੱਲੀ ਦੇ ਕਈ ਹਿੱਸਿਆਂ 'ਚ ਟ੍ਰੈਫਿਕ ਜਾਮ ਰਿਹਾ। ਮੌਸਮ ਵਿਗਿਆਨੀਆਂ ਵਲੋਂ ਪਹਿਲਾਂ ਹੀ ਮੌਸਮ ਖਰਾਬ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ:

ਕੋਰੋਨਾਵਾਇਰਸ ਦੇ ਕਹਿਰ 'ਚ ਅਜਿਹਾ ਮੌਸਮ ਲੋਕਾਂ ਨੂੰ ਬਿਮਾਰ ਕਰਨ ਵਾਲਾ ਹੋ ਸਕਦਾ ਹੈ। ਅਜਿਹੇ 'ਚ ਲੋਕਾਂ ਨੂੰ ਕਾਫੀ ਸਾਵਧਾਨੀ ਵਰਤਨ ਦੀ ਜ਼ਰੂਰਤ ਹੈ। ਉੱਧਰ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਤੇ ਕਈ ਉਪਰੀ ਇਲਾਕਿਆਂ ਸਮੇਤ ਵੱਖ-ਵੱਖ ਹਿੱਸਿਆਂ 'ਚ ਬਰਫਬਾਰੀ ਹੋਈ।