ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 41 / ਸੀ 'ਚ ਨਾਨ ਮੈਡੀਕਲ ਦੀ ਕੋਚਿੰਗ ਲੈ ਰਹੇ 17 ਸਾਲਾ ਵਿਦਿਆਰਥੀ ਨੇ ਇਕ ਕਮਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀਆਂ ਦੋਵੇਂ ਭੈਣਾਂ ਘਟਨਾ ਦੇ ਸਮੇਂ ਹਸਪਤਾਲ ਗਈਆਂ ਸੀ। ਮ੍ਰਿਤਕ ਦੀ ਪਛਾਣ ਹੰਸ ਵਜੋਂ ਹੋਈ ਹੈ, ਜੋਕਿ ਜ਼ਿਲ੍ਹਾ ਕਿਨੌਰ (ਹਿਮਾਚਲ ਪ੍ਰਦੇਸ਼) ਦਾ ਵਸਨੀਕ ਹੈ। ਸੈਕਟਰ -39 ਥਾਣੇ ਦੀ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਹ ਘਟਨਾ ਮੰਗਲਵਾਰ ਦੁਪਹਿਰ ਕਰੀਬ 2 ਵਜੇ ਵਾਪਰੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਦਾ ਨਾਮ ਹੰਸ ਸੀ ਅਤੇ ਉਹ ਮੁਹਾਲੀ ਦੇ ਇੱਕ ਨਿੱਜੀ ਸੰਸਥਾ ਤੋਂ ਨਾਨ-ਮੈਡੀਕਲ ਕੋਚਿੰਗ ਲੈ ਰਿਹਾ ਸੀ। ਦੁਪਹਿਰ ਵੇਲੇ ਜਦੋਂ ਉਸ ਦੀ ਭੈਣ ਦੀ ਸਿਹਤ ਵਿਗੜ ਗਈ, ਦੋਵੇਂ ਭੈਣਾਂ ਚੈੱਕਅਪ ਲਈ ਨਜ਼ਦੀਕੀ ਹਸਪਤਾਲ ਗਏ। ਥੋੜ੍ਹੀ ਦੇਰ ਬਾਅਦ ਜਦੋਂ ਉਹ ਦੋਵੇਂ ਘਰ ਪਰਤੇ, ਉਨ੍ਹਾਂ ਹੰਸ ਨੂੰ ਪੱਖੇ ਨਾਲ ਫਾਹੇ ਨਾਲ ਲਟਕਿਆ ਦੇਖਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੁਢਲੀ ਜਾਂਚ ਵਿੱਚ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਪੁਲਿਸ ਦੇ ਅਨੁਸਾਰ, ਘਟਨਾ ਤੋਂ ਬਾਅਦ ਦੋਹਾਂ ਭੈਣਾਂ ਦਾ ਬਿਆਨ ਦਰਜ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਹੰਸ 11ਵੀਂ ਦਾ ਵਿਦਿਆਰਥੀ ਸੀ। ਪਹਿਲਾਂ ਉਹ ਪੜ੍ਹਾਈ 'ਚ ਬਹੁਤ ਤੇਜ਼ ਸੀ, ਪਰ ਆਨਲਾਈਨ ਪੜਾਈ ਦੇ ਕਾਰਨ ਉਹ ਬਹੁਤ ਕਮਜ਼ੋਰ ਹੋ ਗਿਆ। ਇਸ ਕਰਕੇ ਉਹ ਦੁਖੀ ਰਹਿੰਦਾ ਸੀ। ਹੰਸ ਦੀ ਮੌਤ ਨੂੰ ਗਲੇ ਲਗਾਉਣ ਦਾ ਕੀ ਕਾਰਨ ਹੈ, ਹਾਲੇ ਤੱਕ ਸਾਫ਼ ਨਹੀਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਨੂੰ ਹਸਪਤਾਲ ਦੀ ਮੁਰਦਾ ਘਰ ਵਿੱਚ ਰੱਖਿਆ ਗਿਆ ਹੈ, ਜਿੱਥੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/