ਨਵੀਂ ਦਿੱਲੀ: ਦਿੱਲੀ ਦੇ ਨਾਰਥ ਈਸਟ ਇਲਾਕੇ 'ਚ ਹਿੰਸਾ ਦੌਰਾਨ 20 ਲੋਕਾਂ ਦੀ ਜਾਨ ਚਲੇ ਗਈ ਹੈ, ਜਦਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਇਸ ਦਰਮਿਆਨ ਫੇਮਸ ਹਾਲੀਵੁੱਡ ਅਦਾਕਾਰ ਜੈਕ ਕਿਊਸਿਕ ਨੇ ਵੀ ਦਿੱਲੀ 'ਚ ਹੋ ਰਹੀ ਹਿੰਸਾ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ ਤੇ ਵੀਡੀਓ ਸ਼ੇਅਰ ਕੀਤੀ ਹੈ। ਜੈਕ ਕਿਊਸਿਕ ਨੇ ਦੁੱਖ ਜਤਾਉਂਦਿਆਂ ਭਾਰਤ ਸਰਕਾਰ 'ਤੇ ਇਲਜ਼ਾਮ ਲਾਏ ਹਨ।


ਉਨ੍ਹਾਂ ਹਿੰਸਾ ਦੀ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ,"ਇਸ ਫਾਸੀਵਾਦੀ ਹੈ...ਦਿੱਲੀ ਸੜ ਰਹੀ ਹੈ। ਅਪਮਾਣ ਕਰਨ ਤੇ ਅੱਤਵਾਦ ਫੈਲਾਉਣ ਤੋਂ ਇਲਾਵਾ ਕੋਈ ਹੋਰ ਮਕਸਦ ਨਹੀਂ। ਦੇਖੋ ਭਾਰਤ 'ਚ ਕੀ ਹੋਇਆ।" ਇਹ ਵੀਡੀਓ ਕਾਫੀ ਦਿਲ ਦਹਿਲਾਉਣ ਵਾਲੀ ਹੈ।


ਦੱਸ ਦਈਏ ਕਿ ਜੌਨ ਕਿਊਸਿਕ ਨੇ ਇਸ ਤੋਂ ਪਹਿਲਾਂ ਵੀ ਭਾਰਤ ਦੇ ਹਾਲਾਤ ਨੂੰ ਲੈ ਕੇ ਟਵੀਟ ਕੀਤਾ ਸੀ। ਉਨ੍ਹਾਂ ਪਿਛਲੇ ਸਾਲ ਦਸੰਬਰ 'ਚ ਵੀ ਭਾਰਤ ਦੇ ਹਵਾਲੇ ਨਾਲ ਇੱਕ ਫੋਟੋ ਸ਼ੇਅਰ ਕੀਤੀ ਸੀ।