ਫਿਲਮ ਦੇ ਸੈੱਟ 'ਤੇ ਇਹ ਕੰਮ ਕਰਨਾ ਪਸੰਦ ਕਰਦੀ ਹੈ ਮਿਸ ਵਰਲਡ ਮਾਨੁਸ਼ੀ ਛਿੱਲਰ, ਖੁਦ ਕੀਤਾ ਖੁਲਾਸਾ
ਏਬੀਪੀ ਸਾਂਝਾ | 26 Feb 2020 10:10 AM (IST)
ਮਿਸ ਵਰਲਡ 2017 ਮਾਨੁਸ਼ੀ ਛਿੱਲਰ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਨਾਲ ਫਿਲਮ 'ਪ੍ਰਿਥਵੀਰਾਜ' ਦੇ ਨਾਲ ਆਪਣਾ ਡੈਬਿਊ ਕਰਨ ਜਾ ਰਹੀ ਹੈ।
ਮਿਸ ਵਰਲਡ 2017 ਮਾਨੁਸ਼ੀ ਛਿੱਲਰ ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਨਾਲ ਫਿਲਮ 'ਪ੍ਰਿਥਵੀਰਾਜ' ਦੇ ਨਾਲ ਆਪਣਾ ਡੈਬਿਊ ਕਰਨ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਡੂਡਲੰਿਗ ਕਰ ਰਹੀ ਹੈ ਤੇ ਜਦ ਵੀ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਕ੍ਰਿਏਟਿਵੀਟੀ ਦਾ ਪਤਾ ਲਗਾਉਣ ਲਈ ਇਸ ਨੂੰ ਕਰਨ ਲਗਦੀ ਹੈ। ਉਹ ਇੱਕ ਬੇਹਦ ਪਿਆਰੇ ਬਲੈਕਬੋਰਡ ਤੇ ਚੌਕ ਨਾਲ ਸੈੱਟ 'ਤੇ ਜਾਂਦੀ ਹੈ ਤੇ ਬ੍ਰੈਕ 'ਚ ਡੂਡਲ ਕਰਨਾ ਪਸੰਦ ਕਰਦੀ ਹੈ। ਦਸ ਦਈਏ ਕਿ ਮਾਨੁਸ਼ੀ ਚੰਦਰਪ੍ਰਕਾਸ਼ ਦਿਵੇਦੀ ਵਲੋਂ ਨਿਰਦੇਸ਼ਿਤ ਫਿਲਮ 'ਪ੍ਰਿਥਵੀਰਾਜ ਦੀ ਕਹਾਣੀ ਸ਼ੂਰਵੀਰ ਮਹਾਰਾਜ ਪ੍ਰਿਥਵੀਰਾਜ ਚੌਹਾਨ ਦੀ ਜ਼ਿੰਦਗੀ ਤੇ ਉਨ੍ਹਾਂ ਦੀਆਂ ਵੀਰ ਗਾਥਾਂਵਾਂ 'ਤੇ ਆਧਾਰਿਤ ਹੈ। ਫਿਲਮ 'ਚ ਅਕਸ਼ੈ ਮੁੱਖ ਭੂਮਿਕਾ 'ਚ ਹੈ, ਜਦ ਕਿ ਮਾਨੁਸ਼ੀ ਉਨ੍ਹਾਂ ਦੀ ਪਤਨੀ ਸੰਯੋਗਿਤਾ ਦਾ ਕਿਰਦਾਰ ਨਿਭਾ ਰਹੀ ਹੈ। ਇਹ ਫਿਲਮ ਇਸ ਸਾਲ ਦੀਵਾਲੀ 'ਤੇ ਰਿਲੀਜ਼ ਹੋਵੇਗੀ।