Husband-Wife story: ਵਿਆਹ ਦੇ ਇੱਕ ਸਾਲ ਬਾਅਦ ਤੱਕ ਪਤੀ ਸੁਹਾਗਰਾਤ ਲਈ ਤਿਆਰ ਨਹੀਂ ਸੀ। ਜਦੋਂ ਉਸ ਦੀ ਪਤਨੀ ਨੇ ਉਸ 'ਤੇ ਸਬੰਧ ਬਣਾਉਣ ਲਈ ਦਬਾਅ ਪਾਇਆ ਤਾਂ ਉਹ ਲੜਾਈ-ਝਗੜਾ ਕਰਨ ਲੱਗਾ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਪਤੀ ਨੇ ਪਤਨੀ ਦੇ ਚਰਿੱਤਰ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਇੱਕ ਦਿਨ ਉਸ ਨੂੰ ਘਰੋਂ ਕੱਢ ਦਿੱਤਾ।

Continues below advertisement


ਹੁਣ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। ਪੁਲਿਸ ਨੇ ਜਦੋਂ ਪਤੀ-ਪਤਨੀ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵਿਚੋਲਗੀ ਲਈ ਬੁਲਾਇਆ ਤਾਂ ਸਾਹਮਣੇ ਆਇਆ ਕਾਰਨ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਪਤਨੀ ਨੇ ਰੋਂਦੇ ਹੋਏ ਦੱਸਿਆ ਕਿ ਪਤੀ ਨੇ ਅਜੇ ਤੱਕ ਉਸ ਨਾਲ ਸਰੀਰਕ ਸਬੰਧ ਨਹੀਂ ਬਣਾਏ ਹਨ। ਪੁਲਿਸ ਦੇ ਸਾਹਮਣੇ ਪਤਨੀ ਦੇ ਇਸ ਦੋਸ਼ ਨੂੰ ਪਤੀ ਨੇ ਵੀ ਚੁੱਪਚਾਪ ਮੰਨ ਲਿਆ। ਇਸ ਤੋਂ ਬਾਅਦ ਪਤਨੀ ਨੇ ਸਾਰਿਆਂ ਦੇ ਸਾਹਮਣੇ ਇਸ ਦਾ ਕਾਰਨ ਪੁੱਛਿਆ। ਉਸ ਨੇ ਕਿਹਾ ਕਿ ਉਹ ਕਾਰਨ ਜਾਣਨਾ ਚਾਹੁੰਦੀ ਹੈ। ਉਹ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਹੈ। ਪਤਨੀ ਨੇ ਪੁਲਿਸ ਤੋਂ ਮੰਗ ਕੀਤੀ ਕਿ ਉਸ ਦੇ ਪਤੀ ਦੀ ਸਰੀਰਕ ਜਾਂਚ ਕਰਵਾਈ ਜਾਵੇ। 


ਪਤਨੀ ਨੇ ਕਿਹਾ ਕਿ ਇਹ ਜਾਂਚ ਜ਼ਰੂਰੀ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਉਸ ਨੂੰ ਆਪਣੇ ਨਾਲ ਨਾ ਰੱਖਣ ਦਾ ਕਾਰਨ ਸਰੀਰਕ ਕਮਜ਼ੋਰੀ ਹੈ ਜਾਂ ਕੁਝ ਹੋਰ। ਪੀੜਤਾ ਦੀ ਸ਼ਿਕਾਇਤ 'ਤੇ ਗੋਰਖਪੁਰ ਦੇ ਐੱਸਪੀ ਸਿਟੀ ਨੇ ਮਾਮਲੇ ਦੀ ਜਾਂਚ ਗੁਲਰੀਹਾ ਪੁਲਸ ਨੂੰ ਸੌਂਪ ਦਿੱਤੀ ਹੈ।


ਜਾਣਕਾਰੀ ਮੁਤਾਬਕ, ਕੈਂਪਰਗੰਜ ਇਲਾਕੇ ਦੀ ਰਹਿਣ ਵਾਲੀ ਲੜਕੀ ਦਾ ਵਿਆਹ ਇੱਕ ਸਾਲ ਪਹਿਲਾਂ ਗੁਲਰੀਹਾ ਇਲਾਕੇ ਦੇ ਇੱਕ ਪ੍ਰਾਈਵੇਟ ਸਕੂਲ ਅਧਿਆਪਕ ਨਾਲ ਹੋਇਆ ਸੀ। ਉਸ ਦੀ ਪਤਨੀ ਅਨੁਸਾਰ ਉਹ ਵਿਆਹ ਤੋਂ ਬਾਅਦ ਕਦੇ ਉਸ ਕੋਲ ਨਹੀਂ ਆਇਆ। ਪੁੱਛਣ 'ਤੇ ਉਹ ਕਈ ਤਰ੍ਹਾਂ ਦੇ ਬਹਾਨੇ ਬਣਾਉਂਦਾ ਰਿਹਾ ਅਤੇ ਦਬਾਅ ਪਾਉਣ 'ਤੇ ਰਾਤ ਕਰੀਬ 11 ਵਜੇ ਉਸ ਨੂੰ  ਪੇਕੇ ਛੱਡ ਆਇਆ। ਜਦੋਂ ਪਰਿਵਾਰਕ ਮੈਂਬਰਾਂ ਨੇ ਗੱਲ ਕੀਤੀ ਤਾਂ ਪਤੀ ਨੇ ਉਸ ਦੇ ਚਰਿੱਤਰ 'ਤੇ ਸਵਾਲ ਉਠਾਏ। ਮਾਮਲਾ ਪੁਲਿਸ ਕੋਲ ਗਿਆ ਤਾਂ ਦੋਵਾਂ ਨੂੰ ਮਹਿਲਾ ਥਾਣੇ ਦੇ ਵਿਚੋਲਗੀ ਕੇਂਦਰ ਵਿੱਚ ਆਹਮੋ-ਸਾਹਮਣੇ ਬੈਠਾ ਦਿੱਤਾ ਗਿਆ। 


ਪਤਨੀ ਦਾ ਕਹਿਣਾ ਹੈ ਕਿ ਜਦੋਂ ਵੀ ਉਸ ਨੇ ਆਪਣੇ ਪਤੀ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਹਾਨੇ ਬਣਾਉਣ ਲੱਗ ਪਿਆ। ਕਈ ਵਾਰ ਏਡਜ਼ ਦੇ ਨਾਂਅ 'ਤੇ ਵੀ ਡਰਾਇਆ ਗਿਆ। ਪਤਨੀ ਨੇ ਖੁਦ ਨਰਸਿੰਗ ਦੀ ਪੜ੍ਹਾਈ ਕੀਤੀ ਹੈ। ਜਦੋਂ ਉਸਨੇ ਆਪਣੇ ਪਤੀ ਨੂੰ ਸਰੀਰਕ ਮੁਆਇਨਾ ਕਰਵਾਉਣ ਲਈ ਕਿਹਾ ਤਾਂ ਉਸਨੇ ਆਪਣੇ ਆਪ ਨੂੰ ਸਮਲਿੰਗੀ ਘੋਸ਼ਿਤ ਕਰ ਦਿੱਤਾ। ਬਾਅਦ ਵਿੱਚ ਉਸ ਦੇ ਚਰਿੱਤਰ 'ਤੇ ਬਦਨਾਮੀ ਕਾਰਨ ਉਸ ਨੂੰ ਘਰੋਂ ਕੱਢ ਦਿੱਤਾ ਗਿਆ। ਪਤਨੀ ਨੇ ਕਿਹਾ ਕਿ ਉਹ ਆਪਣੇ ਪਤੀ ਨਾਲ ਸੁਖੀ ਵਿਆਹੁਤਾ ਜੀਵਨ ਚਾਹੁੰਦੀ ਹੈ। ਉਸ ਨੇ ਕਿਹਾ, 'ਮੇਰੇ ਪਤੀ ਨੇ ਮੇਰੇ 'ਤੇ ਦੋਸ਼ ਲਗਾਏ ਹਨ, ਇਸ ਲਈ ਜਾਂਚ ਜ਼ਰੂਰੀ ਹੈ।'