Gold in River: ਭਾਰਤ ਵਿੱਚ ਵਗਦੀਆਂ ਨਦੀਆਂ ਹਜ਼ਾਰਾਂ ਸਾਲਾਂ ਤੋਂ ਲੋਕਾਂ ਲਈ ਰੋਜ਼ੀ-ਰੋਟੀ ਦਾ ਸਾਧਨ ਰਹੀਆਂ ਹਨ। ਅੱਜ ਵੀ ਇਨ੍ਹਾਂ ਦਾ ਪਾਣੀ ਘਰਾਂ, ਖੇਤੀਬਾੜੀ ਤੇ ਕਾਰਖਾਨਿਆਂ ਵਿੱਚ ਵਰਤਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਵਿੱਚ ਇੱਕ ਅਜਿਹੀ ਨਦੀ ਹੈ ਜਿਸ ਵਿੱਚ ਸੋਨਾ ਵਹਿੰਦਾ ਹੈ। ਇਸ ਨੂੰ ਬਾਹਰ ਕੱਢਣ ਲਈ ਹਜ਼ਾਰਾਂ ਲੋਕ ਇਕੱਠੇ ਹੁੰਦੇ ਹਨ। ਅਜੋਕੇ ਸਮੇਂ ਵਿੱਚ ਇਹ ਦਰਿਆ ਲੋਕਾਂ ਦੀ ਆਮਦਨ ਦਾ ਵੱਡਾ ਸਾਧਨ ਬਣ ਗਿਆ ਹੈ।
ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੇ ਕੁਦਰਤੀ ਤੌਰ 'ਤੇ ਅਮੀਰ ਸੂਬੇ ਝਾਰਖੰਡ 'ਚ ਵਹਿਣ ਵਾਲੀ ਸਵਰਨਰੇਖਾ ਨਦੀ ਦੀ। ਇਸ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਸ ਵਿੱਚ ਪਾਣੀ ਦੇ ਨਾਲ-ਨਾਲ ਸੋਨਾ ਵਹਿੰਦਾ ਹੈ। ਅੱਜ ਬਹੁਤ ਸਾਰੇ ਲੋਕ ਇਸ ਨਦੀ ਵਿੱਚੋਂ ਸੋਨਾ ਕੱਢ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਦੀ ਵਿੱਚ ਸੋਨਾ ਕਿੱਥੋਂ ਆਉਂਦਾ ਹੈ? ਆਓ ਜਾਣਦੇ ਹਾਂ....
ਦਰਅਸਲ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ 16 ਕਿਲੋਮੀਟਰ ਦੂਰ ਸਥਿਤ ਨਾਗਦੀ ਪਿੰਡ ਇਸ ਦਾ ਮੂਲ ਹੈ। ਝਾਰਖੰਡ ਤੋਂ ਇਲਾਵਾ ਇਹ ਨਦੀ ਪੱਛਮੀ ਬੰਗਾਲ ਤੇ ਉੜੀਸਾ ਵਿੱਚ ਵੀ ਵਗਦੀ ਹੈ। ਕੁੱਲ 474 ਕਿਲੋਮੀਟਰ ਲੰਬੀ ਸਵਰਨਰੇਖਾ ਨਦੀ ਬੰਗਾਲ ਦੀ ਖਾੜੀ ਵਿੱਚ ਪੈਂਦੀ ਹੈ। ਵਿਗਿਆਨੀ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੇ ਕਿ ਇਸ ਨਦੀ ਵਿੱਚ ਪਾਣੀ ਦੇ ਨਾਲ ਸੋਨਾ ਕਿਉਂ ਵਹਿੰਦਾ ਹੈ ਪਰ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨਦੀ ਚੱਟਾਨਾਂ ਦੇ ਵਿਚਕਾਰੋਂ ਨਿਕਲਦੀ ਹੈ, ਜਿਸ ਕਾਰਨ ਇਸ ਵਿੱਚ ਸੋਨੇ ਦੇ ਕਣ ਘੁਲ ਜਾਂਦੇ ਹਨ।
ਨਦੀ ਦੇ ਪਾਣੀ ਵਿੱਚ ਸੋਨੇ ਦੀ ਮੌਜੂਦਗੀ ਬਾਰੇ ਸੁਣ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਵਿੱਚੋਂ ਸੋਨਾ ਕੱਢਣਾ ਆਸਾਨ ਹੋਵੇਗਾ ਪਰ ਇਹ ਇਸ ਤਰ੍ਹਾਂ ਨਹੀਂ। ਸਵਰਨ ਰੇਖਾ ਨਦੀ ਵਿੱਚੋਂ ਸੋਨਾ ਕੱਢਣਾ ਬਹੁਤ ਮਿਹਨਤ ਵਾਲਾ ਕੰਮ ਹੈ। ਦਰਅਸਲ, ਇਹ ਸੋਨੇ ਦੇ ਕਣ ਚੌਲਾਂ ਦੇ ਦਾਣੇ ਤੋਂ ਵੀ ਛੋਟੇ ਹੁੰਦੇ ਹਨ। ਇੱਥੇ ਰਹਿਣ ਵਾਲੇ ਆਦਿਵਾਸੀ ਸਵੇਰੇ ਸੋਨਾ ਕੱਢਣ ਜਾਂਦੇ ਹਨ ਤੇ ਦਿਨ ਭਰ ਰੇਤ ਵਿੱਚੋਂ ਸੋਨਾ ਫਿਲਟਰ ਕਰਨ ਦਾ ਕੰਮ ਕਰਦੇ ਹਨ।
ਸੋਨੇ ਦੇ ਕਣਾਂ ਦੇ ਛੋਟੇ ਆਕਾਰ ਕਾਰਨ, ਇੱਕ ਵਿਅਕਤੀ ਇੱਕ ਦਿਨ ਵਿੱਚ ਸਿਰਫ਼ ਇੱਕ ਜਾਂ ਦੋ ਤੇ ਵੱਧ ਤੋਂ ਵੱਧ ਚਾਰ ਕਣ ਲੱਭ ਸਕਦਾ ਹੈ। ਬਾਜ਼ਾਰ ਵਿੱਚ ਇੱਕ ਕਣ ਦੀ ਕੀਮਤ 80 ਰੁਪਏ ਤੱਕ ਹੈ। ਇਸ ਤਰ੍ਹਾਂ ਇੱਕ ਵਿਅਕਤੀ ਇਨ੍ਹਾਂ ਕਣਾਂ ਨੂੰ ਵੇਚ ਕੇ ਇੱਕ ਮਹੀਨੇ ਵਿਚ ਸਿਰਫ 4 ਤੋਂ 9 ਹਜ਼ਾਰ ਰੁਪਏ ਕਮਾ ਸਕਦਾ ਹੈ।