ਇੱਕ ਆਦਮੀ ਆਪਣੇ ਲਈ ਲੜਕੀ ਦੀ ਭਾਲ ਕਰ ਰਿਹਾ ਹੈ, ਪਰ ਉਸ ਦੀ ਮੰਗ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਵਿਅਕਤੀ ਇੱਕ ਅਜਿਹੀ ਲੜਕੀ ਦੀ ਭਾਲ ਕਰ ਰਿਹਾ ਹੈ ਜੋ ਸੋਸ਼ਲ ਮੀਡੀਆ ਦੀ ਆਦੀ ਨਾ ਹੋਵੇ। ਇੱਕ ਵਿਅਕਤੀ ਨੇ ਅਖਬਾਰ 'ਚ ਅਜਿਹੀ ਦੁਲਹਨ ਲਈ ਇਸ਼ਤਿਹਾਰ ਦਿੱਤਾ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵਿਆਹ ਸਬੰਧੀ ਇਸ ਇਸ਼ਤਿਹਾਰ ਦੀ ਅਲੋਚਨਾ ਕੀਤੀ ਜਾ ਰਹੀ ਹੈ। ਇਹ ਇਸ਼ਤਿਹਾਰ ਆਪਣੀ ਅਨੌਖੀ ਮੰਗ ਨਾਲ ਚਰਚਾ ਵਿੱਚ ਹੈ। ਲੋਕਾਂ ਲਈ ਇਹ ਮੰਗ ਇਸ ਲਈ ਵੀ ਅਸਧਾਰਨ ਹੈ ਕਿਉਂਕਿ ਜ਼ਿਆਦਾਤਰ ਲੋਕ ਘੱਟੋ ਘੱਟ ਇਕ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਦੇ ਹਨ।


ਇਹ ਇਸ਼ਤਿਹਾਰ ਪੱਛਮੀ ਬੰਗਾਲ ਦੇ 37 ਸਾਲਾ ਵਕੀਲ ਵੱਲੋਂ ਇੱਕ ਅਖਬਾਰ ਵਿੱਚ ਪ੍ਰਕਾਸ਼ਤ ਕਰਾਇਆ ਗਿਆ ਹੈ। ਇਸ ਇਸ਼ਤਿਹਾਰ ਦੀ ਤਸਵੀਰ ਇਸ ਸ਼ਨੀਵਾਰ ਨੂੰ ਆਈਏਐਸ ਅਧਿਕਾਰੀ ਨਿਤਿਨ ਸੰਗਵਾਨ ਨੇ ਟਵਿੱਟਰ 'ਤੇ ਸਾਂਝੀ ਕੀਤੀ ਸੀ। ਇਸ ਨੂੰ ਪੋਸਟ ਕਰਦਿਆਂ, ਉਨ੍ਹਾਂ ਲਿਖਿਆ ਕਿ ਮੈਚ ਮੇਕਿੰਗ ਦੇ ਮਾਪਦੰਡ ਹੁਣ ਬਦਲ ਰਹੇ ਹਨ।

ਇਸ਼ਤਿਹਾਰ ਵਿੱਚ ਪੱਛਮੀ ਬੰਗਾਲ ਦੇ ਇੱਕ ਪਿੰਡ ਕਮਰਪੁਕੂਰ ਦਾ ਇੱਕ ਵਿਅਕਤੀ ਆਪਣੀ ਉਮਰ, ਕਿੱਤੇ, ਘਰ ਦਾ ਪਤਾ ਲਿਖਣ ਤੋਂ ਬਾਅਦ ਕਹਿੰਦਾ ਹੈ, “ਦਾਜ ਦੀ ਕੋਈ ਡਿਮਾਂਡ ਨਹੀਂ, ਸੁੰਦਰ, ਲੰਬੀ, ਪਤਲੀ ਦੁਲਹਨ ਚਾਹੀਦੀ ਹੈ। ਦੁਲਹਨ ਸੋਸ਼ਲ ਮੀਡੀਆ ਦੀ ਆਦੀ ਨਹੀਂ ਹੋਣਾ ਚਾਹੀਦਾ।