ਮੁੰਬਈ: ਫੈਨਸ ਨੂੰ ਐਮਜ਼ੋਨ ਦੀ ਸੀਰੀਜ਼ ‘ਮਿਰਜ਼ਾਪੁਰ-2’ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਪਤਾ ਲੱਗਾ ਹੈ ਕਿ OTT  ਪਲੇਟਫਾਰਮ ਦੀ ਸੁਪਰਹਿੱਟ ਵੈੱਬ ਸੀਰੀਜ਼ ਮਿਰਜ਼ਾਪੁਰ ਦਾ ਸੀਜ਼ਨ 2 ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਹੁਣ ਹੌਲੀ-ਹੌਲੀ ‘ਮਿਰਜ਼ਾਪੁਰ 2’ ਦੇ ਪ੍ਰੋਮੋ ਰਿਲੀਜ਼ ਕੀਤੇ ਜਾ ਰਹੇ ਹਨ ਜੋ ਇੰਟਰਨੇਟ ਦੀ ਦੁਨੀਆ ‘ਤੇ ਖੂਬ ਧਮਾਲਾਂ ਪਾ ਰਹੇ ਹਨ। ਇਨ੍ਹਾਂ ਪ੍ਰੋਮੋਜ਼ ‘ਚ ਪੁਰਾਣੇ ਕਿਰਦਾਰਾਂ ਨੂੰ ਇੱਕ-ਇੱਕ ਕਰਕੇ ਦਿਖਾਇਆ ਜਾ ਰਿਹਾ ਹੈ।

ਹਾਲ ਹੀ ਵਿੱਚ ਇਸ ਸੀਰੀਜ਼ ਨਾਲ ਜੁੜਿਆ ਪ੍ਰੋਮੋ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਗੋਲੂ ਗੁਪਤਾ ਦਾ ਕਿਰਦਾਰ ਦਿਖਾਇਆ ਗਿਆ ਸੀ। ਐਕਟਰਸ ਸ਼ਵੇਤਾ ਤ੍ਰਿਪਾਠੀ ਇਸ ਸੀਰੀਜ਼ ‘ਚ ਗੋਲੂ ਗੁਪਤਾ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਵੈੱਬ ਸੀਰੀਜ਼ 23 ਅਕਤੂਬਰ ਨੂੰ ਐਮਜ਼ੋਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਣ ਵਾਲੀ ਹੈ।


ਦੱਸ ਦਈਏ ਕਿ ਇਸ ਦੇ ਪਹਿਲੇ ਸੀਜ਼ਨ ਤੋਂ ਬਾਅਦ ਹੀ ਫੈਨਜ਼ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫੈਨਜ਼ ‘ਚ ਇਹ ਜਾਣਨ ਲਈ ਐਕਸਾਇਟੀਡ ਹਨ ਕਿ ਗੋਲੂ ਗੁਪਤਾ ਤੇ ਗੁੱਡੂ ਪੰਡਤ ਅਗਲੇ ਸੀਜ਼ਨ ਵਿੱਚ ਕਿਸ ਤਰ੍ਹਾਂ ਆਪਣੇ ਨਾਲ ਹੋਏ ਹਾਦਸਿਆਂ ਦਾ ਬਦਲਾ ਲੈਂਦੇ ਹਨ। ਖ਼ਬਰਾਂ ਤਾਂ ਇਹ ਹਨ ‘ਮਿਰਜ਼ਾਪੁਰ-2’ ਇਸ ਦੇ ਪਹਿਲੇ ਸੀਜ਼ਨ ‘ਮਿਰਜ਼ਾਪੁਰ’ ਨਾਲੋਂ ਵਧੀਆ ਹੋਵੇਗਾ।


ਮਿਰਜ਼ਾਪੁਰ ਦੇ ਸਾਰੇ ਐਪੀਸੋਡਾਂ ਵਿੱਚ ਯੂਐਸਪੀ ਤੇ ਸ਼ੋਅ ਦਾ ਸਸਪੈਂਸ ਦੋਵੇਂ ਬਣੇ ਰਹਿਣ ਇਸ ਦਾ ਪੂਰਾ ਧਿਆਨ ਰੱਖਿਆ ਗਿਆ ਸੀ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਵੀ ਮਿਰਜ਼ਾਪੁਰ ਨੂੰ ਦੇਖਣ ਲਈ ਬੈਠਦੇ ਹੋਏ ਫੈਨ ਇਸ ਨੂੰ ਖ਼ਤਮ ਕਰਕੇ ਹੀ ਉੱਠਣਾ ਪਸੰਦ ਕਰਦੇ ਹਨ।

ਖੇਤੀਬਾੜੀ ਕਾਨੂੰਨ ਬਾਰੇ ਕੈਪਟਨ ਅਮਰਿੰਦਰ ਦਾ ਵੱਡਾ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904