ਪਠਾਨਕੋਟ: ਸੁਜਾਨਪੁਰ ਥਾਣੇ ਵਿੱਚ ਦੋ ਵਿਅਕਤੀਆਂ ਨੂੰ ਛੇ ਦਿਨਾਂ ਲਈ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦੇ ਇਲਜ਼ਾਮ ਤਹਿਤ ਛੇ ਪੁਲਿਸ ਮੁਲਾਜ਼ਮਾਂ 'ਤੇ ਕੇਸ ਦਰਜ ਕੀਤਾ ਗਿਆ ਹੈ। ਹਾਈ ਕੋਰਟ ਦੇ ਆਦੇਸ਼ਾਂ 'ਤੇ ਐਸਐਸਪੀ ਪਠਾਨਕੋਟ ਨੇ ਛੇ ਪੁਲਿਸ ਮੁਲਾਜ਼ਮਾਂ ਏਐਸਆਈ ਦਿਲਬਾਗ ਸਿੰਘ ਡਿਊਟੀ ਅਫਸਰ, ਪੀਐਚਸੀ ਰਾਜੇਸ਼ ਕੁਮਾਰ ਤੇ ਪੀਐਚਸੀ ਸੋਮਰਾਜ, ਪੀਐਚਸੀ ਸਰਦਾਰਾ ਸਿੰਘ, ਪੀਐਚਸੀ ਅਜੀਤ ਸਿੰਘ ਸਮੇਤ ਮੌਜੂਦਾ ਡੀਐਸਪੀ ਪਰਮਵੀਰ ਸਿੰਘ 'ਤੇ ਧਾਰਾ 342 ਤਹਿਤ ਕੇਸ ਦਰਜ ਕੀਤਾ ਹੈ।
ਪਰਮਵੀਰ ਉਸ ਸਮੇਂ ਸੁਜਾਨਪੁਰ ਥਾਣੇ ਦਾ ਇੰਚਾਰਜ ਸੀ। ਫਿਰ ਸੁਜਾਨਪੁਰ ਪੁਲਿਸ ਨੇ ਸਲਿੰਦਰ ਤੇ ਅੱਛਰ ਨੂੰ ਭਾਜਪਾ ਦੇ ਐਸਸੀ ਮੋਰਚੇ ਦੇ ਸਾਬਕਾ ਮੰਡਲ ਮੁਖੀ ਰਮੇਸ਼ ਦੀ ਹੱਤਿਆ ਤੋਂ ਬਾਅਦ ਘਰੋਂ ਚੁੱਕ ਲਿਆ। ਉਸ ਨੂੰ 6 ਦਿਨਾਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ। ਸਲਿੰਦਰ ਅਨੁਸਾਰ ਉਸ ਦੇ ਪਿਤਾ ਬਲਜੀਤ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਉਸ ਨੂੰ ਬਚਾਇਆ ਸੀ।
ਪੰਜਾਬ ਪੁਲਿਸ ਨੇ ਨਾਜਾਇਜ਼ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼, ਬੀਐਸਐਫ ਜਵਾਨ ਸਣੇ ਚਾਰ ਗ੍ਰਿਫਤਾਰ
ਸਤੰਬਰ 2016 'ਚ ਭਾਜਪਾ ਐਸ ਸੀ ਮੋਰਚਾ ਦੇ ਸਾਬਕਾ ਮੰਡਲ ਮੁਖੀ ਰਮੇਸ਼ ਚੰਦ, ਜੋ ਘਰ ਤੋਂ ਸੈਰ ਕਰਨ ਗਏ ਸੀ, ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰ ਦਿੱਤਾ ਗਿਆ ਅਤੇ ਕਾਤਲ ਲਾਸ਼ ਨੂੰ ਝਾੜੀਆਂ 'ਚ ਸੁੱਟ ਕੇ ਫਰਾਰ ਹੋ ਗਏ ਸੀ।
ਨਾਜਾਇਜ਼ ਹਿਰਾਸਤ 'ਚ ਰੱਖਣਾ ਪਿਆ ਮਹਿੰਗਾ, ਡੀਐਸਪੀ ਸਣੇ 6 ਪੁਲਿਸ ਮੁਲਾਜ਼ਮਾਂ 'ਤੇ ਕੇਸ ਦਰਜ
ਏਬੀਪੀ ਸਾਂਝਾ
Updated at:
14 Jul 2020 09:42 AM (IST)
ਸੁਜਾਨਪੁਰ ਥਾਣੇ ਵਿੱਚ ਦੋ ਵਿਅਕਤੀਆਂ ਨੂੰ ਛੇ ਦਿਨਾਂ ਲਈ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦੇ ਇਲਜ਼ਾਮ ਤਹਿਤ ਛੇ ਪੁਲਿਸ ਮੁਲਾਜ਼ਮਾਂ 'ਤੇ ਕੇਸ ਦਰਜ ਕੀਤਾ ਗਿਆ ਹੈ। ਸੁਜਾਨਪੁਰ ਪੁਲਿਸ ਨੇ ਸਲਿੰਦਰ ਤੇ ਅੱਛਰ ਨੂੰ ਭਾਜਪਾ ਦੇ ਐਸਸੀ ਮੋਰਚੇ ਦੇ ਸਾਬਕਾ ਮੰਡਲ ਮੁਖੀ ਰਮੇਸ਼ ਦੀ ਹੱਤਿਆ ਤੋਂ ਬਾਅਦ ਘਰੋਂ ਚੁੱਕ ਲਿਆ। ਉਸ ਨੂੰ 6 ਦਿਨਾਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ।
- - - - - - - - - Advertisement - - - - - - - - -