ਸ਼ਹਿਨਾਜ਼ ਗਿੱਲ ਆਪਣੇ ਨਵੇਂ ‘ਕੁਰਤੇ-ਪਜਾਮੇ’ ਲਈ ਹੋਈ ਐਕਸਾਇਟੀਡ, ਇੰਸਟਾ ‘ਤੇ ਸ਼ੇਅਰ ਕੀਤੀ ਫੋਟੋ
ਏਬੀਪੀ ਸਾਂਝਾ | 14 Jul 2020 07:05 AM (IST)
ਸ਼ਹਿਨਾਜ਼ ਗਿੱਲ ਜਲਦੀ ਹੀ ਟੋਨੀ ਕੱਕੜ ਦੇ ਨਾਲ ਇੱਕ ਨਵੇਂ ਗਾਣੇ ਵਿੱਚ ਨਜ਼ਰ ਆਉਣ ਵਾਲੀ ਹੈ।
ਮੁੰਬਈ: ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 13 ਵਿੱਚ ਕਾਫੀ ਸੁਰਖੀਆਂ ਬਟੋਰੀਆਂ। ਪੰਜਾਬ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹੁਣ ਸ਼ਹਿਨਾਜ਼ ਗਿੱਲ ਟੋਨੀ ਕੱਕੜ ਦੇ ਨਾਲ ਇੱਕ ਮਿਊਜ਼ਿਕ ਵੀਡੀਓ ਵਿਚ ਨਜ਼ਰ ਆਉਣ ਵਾਲੀ ਹੈ। ਸ਼ਹਿਨਾਜ਼ ਨੇ ਇਹ ਜਾਣਕਾਰੀ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ। ਦਰਅਸਲ, ਸ਼ਹਿਨਾਜ਼ ਗਿੱਲ ਅਤੇ ਟੋਨੀ ਕੱਕੜ ਦਾ ਨਵਾਂ ਗਾਣਾ 'ਕੁਰਤਾ ਪਜਾਮਾ' 17 ਜੁਲਾਈ ਨੂੰ ਰਿਲੀਜ਼ ਹੋ ਰਿਹਾ ਹੈ ਤੇ ਗਿੱਲ ਗਾਣੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਟੋਨੀ ਕੱਕੜ ਨਾਲ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ' ਚ ਲਿਖਿਆ, “ਮੈਨੂੰ ਇਹ ਗਾਣਾ ਬਹੁਤ ਪਸੰਦ ਹੈ, ਬਾਬਾ ਜੀ, ਕਿਰਪਾ ਇਸ ਨੂੰ ਜਲਦੀ ਰਿਲੀਜ਼ ਕਰੋ ਅਤੇ ਹਿੱਟ ਹੋ ਜਾਓ ਅਤੇ ਬਹੁਤ ਸਾਰਾ ਕੰਮ ਕਰੋ। ਆਜਾ- ਜਲਦੀ ਆਓ ‘ਕੁੜਤਾ ਪਜਾਮਾ’।“ ਇਸ ਤਸਵੀਰ ਵਿਚ ਸ਼ਹਿਨਾਜ਼ ਗਿੱਲ ਬਹੁਤ ਹੀ ਪਿਆਰੀ ਲੱਗ ਰਹੀ ਹੈ। ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੇ ਪੰਜਾਬੀ ਫਿਲਮ ਇੰਡਸਟਰੀ ਵਿਚ ਬਹੁਤ ਨਾਂ ਕਮਾਇਆ। ਪਰ ਬਿੱਗ ਬੌਸ 13 ਵਿੱਚ ਆਉਣ ਤੋਂ ਬਾਅਦ ਸ਼ਹਿਨਾਜ਼ ਗਿੱਲ ਹੋਰ ਫੇਮਸ ਹੋ ਗਈ। ਘਰ ਰਹਿੰਦੇ ਹੋਏ ਸ਼ਹਿਨਾ.ਜ਼ ਗਿੱਲ ਦੀ ਫੈਨ ਫੋਲੋਇੰਗ ਇੰਨੀ ਵੱਧ ਗਈ ਕਿ ਉਸ ਦਾ ਹੈਸ਼ਟੈਗ ਅਕਸਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੁੰਦਾ ਹੈ। ਹਾਲ ਹੀ ਵਿੱਚ ਜੱਸੀ ਗਿੱਲ ਨਾਲ ਉਸਦਾ ਨਵਾਂ ਗਾਣਾ 'ਕਹਿ ਗਈ ਸੌਰੀ' ਰਿਲੀਜ਼ ਹੋਇਆ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904