ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਤਨਖਾਹ ਘਰ ਚਲਾਉਣ ਦੇ ਲਾਇਕ ਵੀ ਨਹੀਂ। ਇਮਰਾਨ ਆਪਣੀ ਸੈਲੇਰੀ ਨਾਲ ਘਰ ਦਾ ਖ਼ਰਚਾ ਤੱਕ ਨਹੀਂ ਚੁੱਕ ਪਾ ਰਹੇ। ਇਸ ਦਾ ਖੁਲਾਸਾ ਖੁਦ ਇਮਰਾਨ ਖ਼ਾਨ ਨੇ ਵਪਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਕੀਤਾ। ਦਰਅਸਲ ਇਮਰਾਨ ਵਪਾਰੀਆਂ ਦੇ ਸਾਹਮਣੇ ਟੈਕਸ ਭਰਨ ਦੀ ਲੋੜ ਨੂੰ ਸਮਝਾ ਰਹੇ ਸੀ।

ਦੱਸ ਦਈਏ ਕਿ ਇੱਕ ਨਿਜੀ ਨਿਊਜ਼ ਚੈਨਲ ਨੂੰ ਪਾਕਿਸਤਾਨ ਦੇ ਪੀਐਮ ਦੀ ਸੈਲੇਰੀ ਸਲਿਪ ਮਿਲੀ ਹੈ, ਜਿਸ 'ਚ ਸਾਫ ਹੈ ਕਿ ਇਮਰਾਨ ਖ਼ਾਨ ਨੂੰ ਇੱਕ ਮਹੀਨੇ 'ਚ ਗ੍ਰੌਸ ਸੈਲੇਰੀ ਦੇ ਤੌਰ 'ਚ ਕੁੱਲ 2,01,574 ਰੁਪਏ ਮਿਲਦੇ ਹਨ। ਜਿਸ 'ਚੋਂ ਟੈਕਸ ਆਦਿ ਦੀ ਕਟੌਤੀ ਦੇ ਬਾਅਦ ਇਮਰਾਨ ਦੀ ਕੁੱਲ ਸੈਲਰੀ 1,96,979 ਰੁਪਏ ਹੈ।



ਦੱਸ ਦਈਏ ਕਿ ਇਮਰਾਨ ਖ਼ਾਨ ਨੇ ਪਾਕਿਸਤਾਨ 'ਚ ਰਹਿਣ ਵਾਲੇ ਆਮ ਆਦਮੀ ਦਾ ਦਿਲ ਜਿੱਤਣ ਲਈ ਇਹ ਗੱਲ ਕਹੀ। ਦਰਅਸਲ ਪਾਕਿਸਤਾਨ ਦਾ ਆਮ ਆਦਮੀ ਜ਼ਰੂਰਤ ਦੇ ਹਿਸਾਬ ਨਾਲ ਪੈਸੇ ਨਹੀਂ ਕਮਾ ਰਿਹਾ, ਕਿਉਂਕਿ ਰੋਟੀ, ਦਾਲ, ਚੌਲ਼ ਤੇ ਖਾਣ-ਪੀਣ ਦੀਆਂ ਸਾਰੀਆਂ ਚੀਜ਼ਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ। ਇਮਰਾਨ ਬਸ ਇੰਨਾਂ ਜਤਾਉਣਾ ਚਾਹੁੰਦੇ ਹਨ ਕਿ ਜੋ ਹਾਲ ਪਾਕਿਸਤਾਨ ਦੇ ਆਮ ਆਦਮੀ ਦਾ ਹੈ, ਉਹ ਹੀ ਹਾਲ ਉਨ੍ਹਾਂ ਦਾ ਹੈ। ਜੇਕਰ ਦੇਖਿਆ ਜਾਵੇ ਤਾਂ ਇਮਰਾਨ ਦੀ ਬੇਸਿਕ ਤਨਖਾਹ ਨਾਲ ਕਿਸੇ ਵੀ ਆਮ ਆਦਮੀ ਦਾ ਘਰ ਆਸਾਨੀ ਨਾਲ ਚੱਲ ਸਕਦਾ ਹੈ।