ਅੰਮ੍ਰਿਤਸਰ: ਅੰਮ੍ਰਿਤਸਰ ਉਤਰੀ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਤੇ ਉਨਾਂ ਦੇ ਪਰਿਵਾਰ ਦੇ 10 ਮੈਂਬਰ ਅੱਜ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ।


 


ਸਿਵਿਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਮੁਤਾਬਕ ਸੁਨੀਲ ਦੱਤੀ ਵਿਧਾਇਕ ਦੇ ਪਰਿਵਾਰ 'ਚ ਇਕ ਵਿਆਹ ਦਾ ਸਮਾਗਮ ਸੀ, ਜਿਸ ਦੌਰਾਨ ਕੋਰੋਨਾਵਾਇਰਸ ਪੌਜ਼ੇਟਿਵ ਕੋਈ ਵਿਅਕਤੀ ਸ਼ਾਮਲ ਹੋਇਆ ਜਿਸ ਤੋਂ ਬਾਅਦ ਵਿਧਾਇਕ ਸੁਨੀਲ ਦੱਤੀ ਤੇ ਉਨਾਂ ਦਾ ਪਰਿਵਾਰ ਅੱਜ ਕੋਰੋਨਾ ਪੌਜ਼ੇਟਿਵ ਪਾਇਆ ਗਿਆ।


 


ਨਾਲ ਹੀ ਸਿਹਤ ਵਿਭਾਗ ਨੇ ਸੁਨੀਲ ਦੱਤੀ ਦੀ ਰਿਹਾਇਸ਼ ਵਾਲੀ ਥਾਂ ਨੂੰ ਮਾਈਕ੍ਰੋ ਕੰਟੇਨਮੈਂਟ ਜੋਨ ਅੇੈਲਾਨ ਦਿੱਤਾ ਹੈ ਤੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਸੂਚੀ ਤੇ ਦੱਤੀ ਨੂੰ ਮਿਲਣ ਵਾਲਿਆਂ ਦੀ ਸੂਚੀ ਵੀ ਮੰਗ ਲਈ ਗਈ ਹੈ।