ਕੋਰੋਨਾ ਦੇ ਕਹਿਰ 'ਚ ਸਰਕਾਰ ਦੇ ਨਵੇਂ ਹੁਕਮ, 31 ਦਸੰਬਰ ਤੱਕ ਕਰਨਾ ਪਵੇਗਾ Work from home
ਏਬੀਪੀ ਸਾਂਝਾ | 22 Jul 2020 03:11 PM (IST)
ਕੋਰੋਨਾਵਾਇਰਸ ਕਾਰਨ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਆਈਟੀ (IT) ਤੇ ਬੀਪੀਓ ਕੰਪਨੀਆਂ ਲਈ ਵਰਕ ਫਰੋਮ ਹੋਮ ਦੀ ਮਿਆਦ ਵਧਾ ਦਿੱਤੀ ਹੈ। ਸਰਕਾਰ ਵੱਲੋਂ ਇਨ੍ਹਾਂ ਕੰਪਨੀਆਂ ਨੂੰ ਜਾਰੀ ਕੀਤੇ ਗਏ ਵਰਕ ਫਰੋਮ ਹੋਮ ਦੇ ਨਿਰਦੇਸ਼ਾਂ ਨੂੰ ਪੰਜ ਮਹੀਨਿਆਂ ਤੱਕ ਵਧਾ ਦਿੱਤਾ ਗਿਆ ਹੈ।

ਸੰਕੇਤਕ ਤਸਵੀਰ
ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਆਈਟੀ (IT) ਤੇ ਬੀਪੀਓ ਕੰਪਨੀਆਂ ਲਈ ਵਰਕ ਫਰੋਮ ਹੋਮ ਦੀ ਮਿਆਦ ਵਧਾ ਦਿੱਤੀ ਹੈ। ਸਰਕਾਰ ਵੱਲੋਂ ਇਨ੍ਹਾਂ ਕੰਪਨੀਆਂ ਨੂੰ ਜਾਰੀ ਕੀਤੇ ਗਏ ਵਰਕ ਫਰੋਮ ਹੋਮ ਦੇ ਨਿਰਦੇਸ਼ਾਂ ਨੂੰ ਪੰਜ ਮਹੀਨਿਆਂ ਤੱਕ ਵਧਾ ਦਿੱਤਾ ਗਿਆ ਹੈ। ਹੁਣ ਇਹ ਨਿਰਦੇਸ਼ 31 ਦਸੰਬਰ ਤੱਕ ਲਈ ਹਨ। ਸਰਕਾਰ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਪਹਿਲਾਂ, ਇਨ੍ਹਾਂ ਨਿਰਦੇਸ਼ਾਂ ਦੀ ਮਿਆਦ 31 ਜੁਲਾਈ ਨੂੰ ਹੀ ਖਤਮ ਹੋ ਰਹੀ ਸੀ। ਇੱਕ ਟਵੀਟ ਵਿੱਚ ਦੂਰਸੰਚਾਰ ਵਿਭਾਗ ਨੇ ਕਿਹਾ, "ਵਿਭਾਗ ਨੇ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਵੱਧ ਰਹੀ ਚਿੰਤਾ ਦੇ ਮੱਦੇਨਜ਼ਰ, ਵਰਕ ਫਰੋਮ ਹੋਮ ਦੀ ਸਹੂਲਤ ਲਈ ਨਿਯਮਾਂ ਤੇ ਸ਼ਰਤਾਂ ਵਿੱਚ ਢਿੱਲ ਨੂੰ 31 ਦਸੰਬਰ 2020 ਤੱਕ ਵਧਾ ਦਿੱਤੀ ਹੈ।" ਸ਼ਰਮਨਾਕ! ਦਲਿਤ ਪਰਿਵਾਰ ਨਾਲ ਕੁੱਟਮਾਰ ਕਰ ਪਿਲਾਇਆ ਪੇਸ਼ਾਬਮਾਰਚ ਮਹੀਨੇ ਵਿੱਚ ਦੂਰਸੰਚਾਰ ਵਿਭਾਗ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਮੁਹੱਈਆ ਕਰਾਉਣ ਲਈ ਹੋਰ ਸੇਵਾ ਉਪਲਬਧ ਕਰਵਾਉਣ ਲਈ ਕੁਝ ਨਿਯਮਾਂ ਵਿੱਚ ਢਿੱਲ ਦਿੱਤੀ ਸੀ। ਇਸ ਤੋਂ ਬਾਅਦ ਇਸ ਛੋਟ ਦੀ ਮਿਆਦ 31 ਜੁਲਾਈ ਤੱਕ ਵਧਾ ਦਿੱਤੀ ਗਈ।ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ