ਚੰਡੀਗੜ੍ਹ: ਚੰਡੀਗੜ੍ਹ ਦੀਆਂ ਸੜਕਾਂ 'ਤੇ 150 ਕਿਲੋਮੀਟਰ ਦੀ ਰਫ਼ਤਾਰ ਨਾਲ ਦਿੱਲੀ ਨੰਬਰ ਦੀ ਲੈਂਬੋਰਗਿਨੀ ਚਲਾਉਣੀ ਡਰਾਈਵਰ ਨੂੰ ਕਾਫ਼ੀ ਮਹਿੰਗੀ ਪੈ ਗਈ। ਐਤਵਾਰ ਦੇਰ ਸ਼ਾਮ ਨੂੰ ਟ੍ਰੈਫਿਕ ਪੁਲਿਸ ਨੇ ਸੈਕਟਰ-16/17 ਦੀ ਡਿਵਾਈਡਿੰਗ ਰੋੜ ਨੇੜੇ ਸੜਕ 'ਤੇ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਚਿੱਟੇ ਰੰਗ ਦੀ ਦਿੱਲੀ ਨੰਬਰ (ਡੀਐਲ-1 ਸੀਐਸ 4664) ਵਾਲੀ ਲਗਜ਼ਰੀ ਕਾਰ ਲੈਂਬੋਰਗਿਨੀ ਤੇਜ਼ ਰਫ਼ਤਾਰ 'ਚ ਉੱਥੋਂ ਲੰਘੀ।


ਇਸ ਨੂੰ ਚੰਡੀਗੜ੍ਹ ਦੀ ਟ੍ਰੈਫਿਕ ਪੁਲਿਸ ਨੇ ਤੁਰੰਤ ਰੋਕਿਆ ਤੇ ਡਰਾਈਵਰ ਤੋਂ ਕਾਰ ਦੇ ਕਾਗਜ਼ਾਤ ਮੰਗੇ ਪਰ ਉਹ ਡਰਾਈਵਰ ਇਸ ਦਾ ਕੋਈ ਕਾਗਜ਼ਾਤ ਨਹੀਂ ਦਿਖਾ ਸਕਿਆ। ਟ੍ਰੈਫਿਕ ਪੁਲਿਸ ਨੇ ਬਿਨਾਂ ਕਾਗਜ਼, ਰੇਸਿੰਗ ਤੇ ਖਤਰਨਾਕ ਡਰਾਈਵਿੰਗ ਦੇ ਚਲਾਨ ਕੱਟ ਕੇ ਕਾਰ ਨੂੰ ਜ਼ਬਤ ਕਰ ਲਿਆ।

ਉਧਰ, ਟ੍ਰੈਫਿਕ ਪੁਲਿਸ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਲੈਂਬੋਰਗਿਨੀ ਕਾਰ ਇਟਿਲੀਕਾ ਮੋਟਰਜ਼ ਪ੍ਰਾਈਵੇਟ ਲਿਮਟਿਡ, ਦਿੱਲੀ ਦੇ ਨਾਂ 'ਤੇ ਦਰਜ ਹੈ। ਇਸ ਤੋਂ ਬਾਅਦ ਮੌਕੇ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਟ੍ਰੈਫਿਕ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ।


ਪੁਲਿਸ ਨੇ ਬਿਨਾਂ ਕਾਗਜ਼ਾਂ, ਰੇਸਿੰਗ ਤੇ ਖਤਰਨਾਕ ਡਰਾਈਵਿੰਗ ਦੇ ਤਕਰੀਬਨ 19 ਹਜ਼ਾਰ ਰੁਪਏ ਦੇ ਚਲਾਨ ਕੱਟ ਕੇ ਕਾਰ ਨੂੰ ਕਾਬੂ ਕਰ ਲਿਆ। ਫਿਲਹਾਲ ਕਾਰ ਸੈਕਟਰ-28 ਦੀ ਆਈਟੀਆਈ ਵਿੱਚ ਖੜ੍ਹੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904