ਖੰਨਾ: ਖੰਨਾ ਦੇ ਪਿੰਡ ਇਕੋਲਾਹਾ ਵਿਖੇ ਐਸਬੀਆਈ(SBI) ਬੈਂਕ ਦਾ ਇਕ ਏਟੀਐਮ ਲੁਟੇਰਿਆਂ ਵਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਲੁਟੇਰਿਆਂ ਨੇ ਪਹਿਲਾਂ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਸਫਲ ਨਹੀਂ ਹੋ ਸਕੇ ਤਾਂ ਉਨ੍ਹਾਂ ਏਟੀਐਮ ਨੂੰ ਅੱਗ ਲਾ ਦਿੱਤੀ।


 


ਏਟੀਐਮ 'ਚ ਕਰੀਬ 19 ਲੱਖ ਰੁਪਏ ਸੀ। ਇਹ ਵਾਰਦਾਤ ਰਾਤ ਤਕਰੀਬਨ 2.15 ਵਜੇ ਦੀ ਦੱਸੀ ਜਾ ਰਹੀ ਹੈ। ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਲੈ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।


 


ਫੁਟੇਜ ਅਨੁਸਾਰ ਕੁਝ ਬੰਦੇ ਪਹਿਲਾਂ ਏਟੀਐਮ ਕੱਟਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਉਹ ਸਫਲ ਨਹੀਂ ਹੁੰਦੇ ਤਾਂ ਅੱਗ ਲਾ ਦਿੰਦੇ ਹਨ। ਬੈਂਕ ਮੈਨੇਜਰ ਰੂਬਲ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਗ ਨਾਲ ਸਾਰਾ ਕੁੱਝ ਸੜ ਗਿਆ ਹੈ। ਇਸ ਲਈ ਮੁਸ਼ਕਲ ਆ ਰਹੀ ਹੈ।