ਮੁੰਬਈ: ਆਈਪੀਐਲ ਦੇ 14ਵੇਂ ਸੀਜ਼ਨ ਵਿਚ ਮੁੰਬਈ ਇੰਡੀਅਨਜ਼ ਨੂੰ ਬੇਹੱਦ ਰੋਮਾਂਚਕ ਮੈਚ ਵਿਚ ਸੀਜ਼ਨ ਦੀ ਪਹਿਲੀ ਜਿੱਤ ਆਪਣੇ ਨਾਂ ਕੀਤੀ ਹੈ। ਦੱਸ ਦਈਏ ਕਿ ਇਸ ਸੀਜ਼ਨ ਦਾ ਪਹਿਲਾ ਮੈਚ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਆਰਸੀਬੀ ਦਰਮਿਆਨ ਖੇਡਿਆ ਗਿਆ। ਇਸ ਸ਼ਾਨਦਾਰ ਮੈਚ 'ਚ ਕੋਹਲੀ ਦੀ ਆਰਸੀਬੀ ਨੇ ਫੱਸਿਆ ਮੈਚ ਆਪਣੇ ਨਾਂ ਕੀਤਾ।


ਇਸ ਮੈਚ ਦੌਰਾਨ ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਮੁੰਬਈ ਇੰਡੀਅਨਜ਼ ਦੀ ਪਾਰੀ ਦੌਰਾਨ ਕਰੂਣਾਲ ਪਾਂਡਿਆ ਦਾ ਸਧਾਰਨ ਕੈਚ ਛੱਡ ਦਿੱਤਾ ਅਤੇ ਇਸ ਦੌਰਾਨ ਉਹ ਜ਼ਖਮੀ ਵੀ ਹੋ ਗਏ। ਇਸ ਹਾਦਸੇ ਤੋਂ ਬਾਅਦ ਵੀ ਕੋਹਲੀ ਮੈਦਾਨ 'ਤੇ ਡੱਟੇ ਰਹੇ ਅਤੇ ਉਨ੍ਹਾਂ ਨੇ ਆਰਸੀਬੀ ਦੀ ਜਿੱਤ ਲਈ ਸ਼ਾਨਦਾਰ ਪਾਰੀ ਵੀ ਖੇਡੀ।


ਦਰਅਸਲ, ਮੁੰਬਈ ਇੰਡੀਅਨਜ਼ ਦੀ ਪਾਰੀ ਦੇ 19ਵੇਂ ਓਵਰ ਵਿੱਚ, ਆਰਸੀਬੀ ਦੇ ਕਾਇਲ ਜੈਮਿਸਨ ਗੇਂਦਬਾਜ਼ੀ ਕਰਨ ਪਹੁੰਚੇ। ਓਵਰ ਦੀ ਪਹਿਲੀ ਹੀ ਗੇਂਦ 'ਤੇ ਮੁੰਬਈ ਦੇ ਬੱਲੇਬਾਜ਼ ਕਰੂਣਾਲ ਪਾਂਡਿਆ ਨੇ ਹਵਾ ਵਿਚ ਸ਼ੌਟ ਖੇਡਿਆ, ਜਿਸ ਨੂੰ ਕੋਹਲੀ ਨੇ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੇਂਦ ਕੋਹਲੀ ਦੇ ਹੱਥੋਂ ਨਿਕਲ ਕੇ ਉਸਦੀ ਸੱਜੀ ਅੱਖ ਦੇ ਹੇਠਾਂ ਲੱਗੀ। ਜਿਸ ਕਾਰਨ ਉਸਦੀ ਅੱਖ ਦੇ ਹੇਠਾਂ ਸੋਜਸ਼ ਆਈ ਅਤੇ ਇੱਕ ਦਾਗ ਵੀ ਬਣ ਗਿਆ। ਪਾਰੀ ਤੋਂ ਬਾਅਦ, ਉਸ ਦੀ ਅੱਖ 'ਤੇ ਆਈਸਿੰਗ ਕੀਤੀ ਗਈ।


ਦੱਸ ਦਈਏ ਕਿ ਵਿਰਾਟ ਕੋਹਲੀ ਨੂੰ ਵਿਸ਼ਵ ਦੇ ਸਰਬੋਤਮ ਅਤੇ ਫਿਟ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ। ਮੈਚ ਦੌਰਾਨ ਵੀ ਉਸਨੇ ਚੁਸਤ ਫੀਲਡਿੰਗ ਦਿਖਾਈ ਅਤੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਦੀ ਸ਼ਾਨਦਾਰ ਥ੍ਰੋਅ ਨਾਲ ਰਨ ਆਊਟ ਕਰ ਜਿੱਤ ਵਿੱਚ ਅਮਿਹ ਭੂਮਿਕਾ ਨਿਭਾਈ।


ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਵਿੱਚ ਮੁੰਬਈ ਨੇ ਆਰਸੀਬੀ ਦੇ ਸਾਹਮਣੇ ਪਹਿਲਾਂ ਬੱਲੇਬਾਜ਼ੀ ਕਰਦਿਆਂ 160 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਵਿਰਾਟ ਕੋਹਲੀ ਦੀ ਟੀਮ ਨੇ 20ਵੇਂ ਓਵਰ ਦੀ ਆਖਰੀ ਗੇਂਦ 'ਤੇ ਹਾਸਲ ਕਰ ਲਿਆ। ਡੀਵਿਲੀਅਰਜ਼ ਨੇ 48 ਦੌੜਾਂ ਦੀ ਪਾਰੀ ਖੇਡ ਕੇ ਆਰਸੀਬੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਜਦਕਿ ਕੋਹਲੀ ਨੇ 33 ਦੌੜਾਂ ਦੀ ਪਾਰੀ ਖੇਡੀ। ਮੁੰਬਈ ਇੰਡੀਅਨਜ਼ ਦੇ ਪੰਜ ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਣ ਵਾਲੇ ਹਰਸ਼ਲ ਪਟੇਲ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ।


ਇਹ ਵੀ ਪੜ੍ਹੋ: Wheat Procurement in Punjab: ਪੰਜਾਬ ਵਿੱਚ 10 ਅਪ੍ਰੈਲ ਤੋਂ ਕਣਕ ਦੀ ਖਰੀਦ, ਸਿੱਧੀ ਅਦਾਇਗੀ ਕਰਕੇ ਕੇਂਦਰ ਅਤੇ ਆੜ੍ਹਤੀਆਂ 'ਚ ਫਸਿਆ ਪੇਂਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904