ਚੰਡੀਗੜ੍ਹ: ਪੰਜਾਬ 'ਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਸੀ। ਆਏ ਦਿਨ ਕੇਸਾਂ 'ਚ ਵਾਧੇ ਦੇ ਨਾਲ-ਨਾਲ ਕੋਰੋਨਾ ਰਿਕਾਰਡ ਤੋੜ ਰਿਹਾ ਸੀ ਪਰ ਹੁਣ ਲੰਬੇ ਸਮੇਂ ਬਾਅਦ ਰਾਹਤ ਦੀ ਖ਼ਬਰ ਆਈ ਹੈ। ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਤੰਬਰ 'ਚ ਸਿਖਰ 'ਤੇ ਪਹੁੰਚਣ ਤੋਂ ਬਾਅਦ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ਸੂਬੇ ਵਿੱਚ ਕੁੱਲ 994 ਵਿਅਕਤੀ ਸੰਕਰਮਿਤ ਪਾਏ ਗਏ ਹਨ। ਇਹ ਰਾਹਤ ਦੀ ਗੱਲ ਹੈ ਕਿ ਇਹ ਅੰਕੜਾ ਪਿਛਲੇ 52 ਦਿਨਾਂ ਬਾਅਦ ਪਹਿਲੀ ਸਭ ਤੋਂ ਘੱਟ ਹੈ।
ਇਸ ਤੋਂ ਪਹਿਲਾਂ 11 ਅਗਸਤ ਨੂੰ 845 ਲੋਕ ਸੰਕਰਮਿਤ ਪਾਏ ਗਏ ਸੀ। ਦੂਜੇ ਪਾਸੇ ਸੂਬੇ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਅਜੇ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸ਼ਨੀਵਾਰ ਨੂੰ 49 ਲੋਕਾਂ ਨੇ ਇਸ ਬਿਮਾਰੀ ਨਾਲ ਦਮ ਤੋੜ ਦਿੱਤਾ। ਇਸ ਨਾਲ ਸੂਬੇ 'ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 3469 ਹੋ ਗਈ ਹੈ। ਜੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਦਸ ਮੌਤਾਂ ਸ਼ਨੀਵਾਰ ਨੂੰ ਲੁਧਿਆਣਾ 'ਚ ਹੋਈਆਂ।
ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਛੇ, ਪਟਿਆਲਾ ਅਤੇ ਜਲੰਧਰ ਵਿੱਚ ਪੰਜ-ਪੰਜ ਵਿਅਕਤੀ ਕੋਰੋਨਾ ਦਾ ਸ਼ਿਕਾਰ ਹੋ ਗਏ। ਲੁਧਿਆਣਾ ਵਿੱਚ 135 ਤੇ ਅੰਮ੍ਰਿਤਸਰ ਵਿੱਚ 129 ਮਰੀਜ਼ ਸਭ ਤੋਂ ਵੱਧ ਸੰਕਰਮਿਤ ਹੋਏ। ਬਾਕੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਮੁਹਾਲੀ, ਜਲੰਧਰ ਤੇ ਹੁਸ਼ਿਆਰਪੁਰ ਨੂੰ ਛੱਡ ਕੇ, ਸੰਕਰਮਿਤ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ। ਬਰਨਾਲਾ ਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਸਭ ਤੋਂ ਘੱਟ ਸੱਤ ਮਰੀਜ਼ ਪਾਏ ਗਏ।
ਪੰਜਾਬ 'ਚ ਕੋਰੋਨਾ ਤੋੜਨ ਲੱਗਾ ਦਮ, ਡਿੱਗਿਆ ਗ੍ਰਾਫ
ਏਬੀਪੀ ਸਾਂਝਾ
Updated at:
04 Oct 2020 02:52 PM (IST)
ਪੰਜਾਬ 'ਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਸੀ। ਆਏ ਦਿਨ ਕੇਸਾਂ 'ਚ ਵਾਧੇ ਦੇ ਨਾਲ-ਨਾਲ ਕੋਰੋਨਾ ਰਿਕਾਰਡ ਤੋੜ ਰਿਹਾ ਸੀ ਪਰ ਹੁਣ ਲੰਬੇ ਸਮੇਂ ਬਾਅਦ ਰਾਹਤ ਦੀ ਖ਼ਬਰ ਆਈ ਹੈ। ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਸਤੰਬਰ 'ਚ ਸਿਖਰ 'ਤੇ ਪਹੁੰਚਣ ਤੋਂ ਬਾਅਦ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਗਈ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -