ਜਲੰਧਰ: ਪੰਜਾਬ ਸਰਕਾਰ ਵਲੋਂ ਸੂਬੇ 'ਚ ਅੱਜ ਤੋਂ ਵੀਕੈਂਡ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਅੱਜ ਤੋਂ ਇੰਟਰ ਸਟੇਟ ਬੱਸ ਸਰਵਿਸ ਬਿਲਕੁਲ ਬੰਦ ਹੈ। ਪਰ ਜੇਕਰ ਕਿਸੇ ਨੇ ਸੂਬੇ ਦੇ ਕਿਸੇ ਸ਼ਹਿਰ ਜਿਵੇਂ ਅੰਮ੍ਰਿਤਸਰ, ਲੁਧਿਆਣਾ, ਬਟਾਲਾ ,ਮੋਗਾ , ਹੁਸ਼ਿਆਰਪੁਰ , ਪਠਾਨਕੋਟ , ਮੋਹਾਲੀ ਜਾਣਾ ਹੈ, ਉਸ ਕੋਲ ਈ-ਪਾਸ ਹੋਣਾ ਲਾਜ਼ਮੀ ਹੈ।
ਇਸ ਦੌਰਾਨ 15 ਸਵਾਰੀਆਂ ਤੋਂ ਵੱਧ ਬਸ 'ਚ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਨ੍ਹਾਂ ਨੂੰ ਮੈਡੀਕਲ ਚੈੱਕਅਪ ਤੋਂ ਬਾਅਦ ਹੀ ਬੱਸ 'ਚ ਬੈਠਣ ਦਿੱਤਾ ਜਾਵੇਗਾ। ਬਾਕੀ ਦਿਨ ਰੁਟੀਨ ਨਾਲ ਹੀ ਬੱਸਾਂ ਚੱਲਣਗੀਆਂ। ਫਿਲਹਾਲ ਅੱਜ ਜਲੰਧਰ ਦਾ ਬੱਸ ਸਟੈਂਡ ਇੱਕ ਦਮ ਸੁਨਸਾਨ ਦੇਖਣ ਨੂੰ ਮਿਲਿਆ ਤੇ ਕੋਈ ਵੀ ਸਵਾਰੀ ਨਹੀਂ ਆਈ।