ਬਠਿੰਡਾ: ਭਿਆਨਕ ਸੜਕ ਹਾਦਸੇ 'ਚ ਦੋ ਦੀ ਮੌਤ, ਇੱਕ ਗੰਭੀਰ
ਏਬੀਪੀ ਸਾਂਝਾ | 10 Feb 2020 06:59 PM (IST)
ਬਠਿੰਡਾ ਦੇ ਜੱਸੀ ਚੌਕ 'ਤੇ ਭਿਆਨਕ ਸੜਕੀ ਹਾਦਸਾ ਹੋ ਗਿਆ ਜਿਸ 'ਚ ਦੋ ਲੋਕਾਂ ਦੀ ਮੌਤ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਬਠਿੰਡਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਬਠਿੰਡਾ: ਇੱਥੇ ਦੇ ਜੱਸੀ ਚੌਕ 'ਤੇ ਭਿਆਨਕ ਸੜਕੀ ਹਾਦਸਾ ਹੋ ਗਿਆ ਜਿਸ 'ਚ ਦੋ ਲੋਕਾਂ ਦੀ ਮੌਤ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਬਠਿੰਡਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਜੱਸੀ ਚੌਕ 'ਚ ਕਾਰ ਸਵਾਰ ਤੇ ਬਾਈਕ 'ਤੇ ਸਵਾਰ ਦੋ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਸਥਾਨਕ ਲੋਕਾਂ ਨੇ ਮ੍ਰਿਤਕਾਂ ਤੇ ਜ਼ਖ਼ਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਦੱਸ ਦਈਏ ਕਿ ਚੌਕ 'ਤੇ ਤੇਲ ਦਾ ਟੈਂਕਰ ਜਾ ਰਿਹਾ ਸੀ ਜਿਸ ਨਾਲ ਪਿਛੇ ਤੋਂ ਆ ਰਹੀ ਕਾਰ ਟੱਕਰਾ ਗਈ। ਇਸ ਦੇ ਨਾਲ ਹੀ ਬਾਈਕ ਸਵਾਰ ਵੀ ਟਕਰਾ ਗਏ। ਇਸ ਹਾਦਸੇ 'ਚ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਫਿਲਹਾਲ ਹਸਪਤਾਲ ਦੇ ਮੁਰਦਾ ਘਰ 'ਚ ਰੱਖਿਆ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ। ਮੌਕੇ 'ਤੇ ਪਹੁੰਚੀ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਅੱਗੇ ਕਾਰਵਾਈ ਆਰੰਭ ਕਰ ਦਿੱਤੀ ਹੈ।