ਨਵਾਂਸ਼ਹਿਰ: ਨਵਾਂਸ਼ਹਿਰ ਵਿਖੇ ਮਾਂ ਦੇ ਕੋਰੋਨਾ ਪੌਜ਼ੇਟਿਵ ਆਉਣ ਦੇ ਸਦਮੇ 'ਚ ਪੁੱਤਰ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਹੁਣ ਸਿਹਤ ਵਿਭਾਗ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਲੜਕੇ ਦੀ ਮਾਂ ਪ੍ਰਮਿਲਾ ਦੇਵੀ ਨੂੰ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਆਈਸੋਲੇਸ਼ਨ ਸੈਂਟਰ ਲਿਜਾਇਆ ਗਿਆ ਸੀ।
ਜਿਸ ਤੋਂ ਬਾਅਦ ਉਸ ਦੇ ਲੜਕੇ ਨੇ ਖ਼ੁਦਕੁਸ਼ੀ ਕਰ ਲਈ ਸੀ। ਹੁਣ ਸਿਹਤ ਵਿਭਾਗ ਵਲੋਂ ਲੜਕੇ ਦੀ ਮਾਂ ਦੀ ਰਿਪੋਰਟ ਬਾਰੇ ਕੁਝ ਵੀ ਕਲੀਅਰ ਨਹੀਂ ਕੀਤਾ ਗਿਆ, ਪਰ ਬਾਵਜੂਦ ਇਸ ਦੇ ਉਸ ਨੂੰ ਆਈਸੋਲੇਸ਼ਨ ਸੈਂਟਰ ਤੋਂ ਵਾਪਿਸ ਛੱਡ ਦਿੱਤਾ ਗਿਆ। ਇੰਨਾ ਹੀ ਨਹੀਂ ਘਰ ਛੱਡਣ ਦੀ ਬਜਾਏ ਉਸ ਨੂੰ ਚੌਂਕ 'ਚ ਹੀ ਉਤਾਰ ਦਿੱਤਾ ਗਿਆ।


ਇਸ ਸਭ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਰੋਸ 'ਚ ਮੁਹੱਲਾ ਵਾਸੀਆਂ ਵਲੋਂ ਚੰਡੀਗੜ-ਨਵਾਂ ਸ਼ਹਿਰ ਹਾਈਵੇਅ ਬੰਦ ਕਰਕੇ ਜਾਮ ਲਗਾ ਦਿੱਤਾ ਗਿਆ ਹੈ। ਪਰਿਵਾਰ ਅਤੇ ਮੁਹੱਲਾ ਵਾਸੀਆਂ ਦੀ ਮੰਗ ਹੈ ਕਿ ਸਿਹਤ ਵਿਭਾਗ ਦੇ ਇਸ ਹਰਕਤ ਲਈ ਜ਼ਿੰਮੇਵਾਰ ਅਧਿਕਾਰੀਆ ਸਸਪੈਂਡ ਕੀਤਾ ਜਾਵੇ।