ਨਵੀਂ ਦਿੱਲੀ: ਭਾਰਤ ਵੱਲੋਂ ਅਫ਼ਗ਼ਾਨਿਸਤਾਨ ਵਿੱਚੋਂ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਜਾਰੀ ਹੈ। ਭਾਰਤ ਅੱਜ ਚਾਰ ਵੱਖੋ ਵੱਖਰੀਆਂ ਉਡਾਣਾਂ ਰਾਹੀਂ ਕਤਰ ਦੀ ਰਾਜਧਾਨੀ ਦੋਹਾ ਤੋਂ ਆਪਣੇ 146 ਨਾਗਰਿਕਾਂ ਨੂੰ ਵਾਪਸ ਲੈ ਆਇਆ ਹੈ। ਨਾਟੋ ਤੇ ਅਮਰੀਕੀ ਜਹਾਜ਼ ਰਾਹੀਂ ਇਨ੍ਹਾਂ ਭਾਰਤੀਆਂ ਨੂੰ ਕੁਝ ਦਿਨ ਪਹਿਲਾਂ ਕਾਬੁਲ ਤੋਂ ਦੋਹਾ ਲਿਆਂਦਾ ਗਿਆ ਸੀ। ਦੋਹਾ ਰਸਤੇ ਵਤਨ ਪੁੱਜੇ ਭਾਰਤੀ ਨਾਗਰਿਕਾਂ ਦਾ ਇਹ ਦੂਜਾ ਬੈਚ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਵਿਸ਼ੇਸ਼ ਉਡਾਣ ਰਾਹੀਂ 135 ਭਾਰਤੀਆਂ ਨੂੰ ਦੋਹਾ ਤੋਂ ਨਵੀਂ ਦਿੱਲੀ ਲਿਆਂਦਾ ਗਿਆ ਸੀ। ਦੋਹਾ ਤੋਂ ਭਾਰਤ ਪੁੱਜੀ ਵਿਸਤਾਰਾ ਦੀ ਉਡਾਣ ਵਿੱਚ 104, ਕਤਰ ਏਅਰਵੇਜ਼ ਦੀ ਉਡਾਣ ਵਿੱਚ 30 ਜਦੋਂਕਿ ਇੰਡੀਗੋ ਦੀ ਉਡਾਣ ਵਿਚ 11 ਭਾਰਤੀ ਨਾਗਰਿਕ ਸਵਾਰ ਸਨ। ਅਧਿਕਾਰੀਆਂ ਨੇ ਕਿਹਾ ਇਕ ਵਿਅਕਤੀ ਏਅਰ ਇੰਡੀਆ ਦੀ ਉਡਾਣ ਰਾਹੀਂ ਦੇਸ਼ ਪਰਤਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਤਿੰਨ ਵੱਖੋ ਵੱਖਰੀਆਂ ਉਡਾਣਾਂ ਰਾਹੀਂ 392 ਵਿਅਕਤੀਆਂ ਨੂੰ ਵਾਪਸ ਆਪਣੇ ਮੁਲਕ ਲਿਆਂਦਾ ਸੀ। ਇਨ੍ਹਾਂ ਵਿੱਚ ਭਾਰਤੀ ਨਾਗਰਿਕਾਂ ਤੋਂ ਇਲਾਵਾ ਦੋ ਅਫ਼ਗ਼ਾਨ ਕਾਨੂੰਨਸਾਜ਼, ਉਨ੍ਹਾਂ ਦੇ ਪਰਿਵਾਰ, ਅਫ਼ਗਾਨ ਸਿੱਖ ਤੇ ਹਿੰਦੂ ਤੇ ਦੋ ਨੇਪਾਲੀ ਨਾਗਰਿਕ ਵੀ ਸ਼ਾਮਲ ਸਨ। ਇਨ੍ਹਾਂ ਵਿੱਚੋ ਦੋ ਉਡਾਣਾਂ ਕ੍ਰਮਵਾਰ ਦੋਹਾ ਤੇ ਤਾਜੀਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਜਦੋਂਕਿ ਤੀਜੀ ਉਡਾਣ ਕਾਬੁਲ ਤੋਂ ਸਿੱਧੀ ਦਿੱਲੀ ਨਜ਼ਦੀਕ ਹਵਾਈ ਸੈਨਾ ਦੇ ਹਿੰਡਨ ਏਅਰਬੇਸ ’ਤੇ ਉਤਰੀ ਸੀ।
ਭਾਰਤ ਨੇ ਚਾਰ ਜਹਾਜ਼ਾਂ ਰਾਹੀਂ ਅਫਗਾਨਿਸਤਾਨ 'ਚੋਂ ਕੱਢੇ ਨਾਗਰਿਕ
ਏਬੀਪੀ ਸਾਂਝਾ | 23 Aug 2021 01:12 PM (IST)
ਭਾਰਤ ਵੱਲੋਂ ਅਫ਼ਗ਼ਾਨਿਸਤਾਨ ਵਿੱਚੋਂ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਜਾਰੀ ਹੈ। ਭਾਰਤ ਅੱਜ ਚਾਰ ਵੱਖੋ ਵੱਖਰੀਆਂ ਉਡਾਣਾਂ ਰਾਹੀਂ ਕਤਰ ਦੀ ਰਾਜਧਾਨੀ ਦੋਹਾ ਤੋਂ ਆਪਣੇ 146 ਨਾਗਰਿਕਾਂ ਨੂੰ ਵਾਪਸ ਲੈ ਆਇਆ ਹੈ।
civilian
ਤਾਲਿਬਾਨ ਵੱਲੋਂ ਅਮਰੀਕਾ ਨੂੰ ਧਮਕੀ
ਤਾਲਿਬਾਨ ਨੇ ਅਮਰੀਕਾ ਨੂੰ ਸਿੱਧੀ ਧਮਕੀ ਦਿੱਤੀ ਹੈ। ਤਾਲਿਬਾਨ ਨੇ ਕਿਹਾ ਹੈ ਕਿ ਜੇ ਬਾਇਡੇਨ ਸਰਕਾਰ ਅਫ਼ਗ਼ਾਨਿਸਤਾਨ ਤੋਂ ਆਪਣੀਆਂ ਫੌਜਾਂ ਵਾਪਸ ਨਹੀਂ ਸੱਦਦੀ, ਤਾਂ ਇਸ ਦੇ ਭਿਆਨਕ ਨਤੀਜੇ ਨਿਕਲਣਗੇ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਾਇਡੇਨ ਨੇ 31 ਅਗਸਤ ਨੂੰ ਅਫ਼ਗ਼ਾਨਿਸਤਾਨ ਛੱਡਣ ਦੀ ਗੱਲ ਕਹੀ ਹੈ। ਬਾਇਡੇਨ ਦੇ ਆਪਣੇ ਸਟੈਂਡ ਤੋਂ ਪਿੱਛੇ ਹਟਣ ਦਾ ਕੋਈ ਮਤਲਬ ਨਹੀਂ।
ਤਾਲਿਬਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ 31 ਅਗਸਤ ਤੋਂ ਇਹ ਮਿਆਦ ਇੱਕ ਦਿਨ ਵੀ ਅੱਗੇ ਨਹੀਂ ਵਧ ਸਕਦੀ। ਜੇ ਅਮਰੀਕਾ ਅਤੇ ਬ੍ਰਿਟੇਨ 31 ਅਗਸਤ ਤੋਂ ਬਾਅਦ ਇੱਕ ਦਿਨ ਵਧਾਉਣ ਦੀ ਮੰਗ ਕਰਦੇ ਹਨ, ਤਾਂ ਜਵਾਬ ‘ਨਹੀਂ’ ਵਿੱਚ ਹੀ ਹੋਵੇਗਾ ਪਰ ਉਸ ਦੇ ਗੰਭੀਰ ਨਤੀਜੇ ਵੀ ਭੁਗਤਣੇ ਪੈਣਗੇ।
Published at: 23 Aug 2021 01:12 PM (IST)