ਅੱਜ ਸਿਰਫ ਬਜੁਰਗ ਹੀ ਬਦਲਵਾ ਸਕਣਗੇ ਪੁਰਾਣੇ ਨੋਟ
ਏਬੀਪੀ ਸਾਂਝਾ | 19 Nov 2016 10:33 AM (IST)
ਨਵੀਂ ਦਿੱਲੀ: ਅੱਜ ਨੋਟਬੰਦੀ ਦਾ 11ਵਾਂ ਦਿਨ ਹੈ। ਦੇਸ਼ ਦੇ ਜਿਆਦਾਤਰ ਹਿੱਸਿਆਂ 'ਚ ਅੱਜੇ ਵੀ ਲੋਕ ਬੈਂਕਾਂ, ਡਾਕਘਰਾਂ ਤੇ ਏਟੀਐਮ ਬਾਹਰ ਲਾਈਨਾਂ 'ਚ ਖੜੇ ਹਨ। ਬੈਂਕਾਂ 'ਚ ਲੱਗ ਰਹੀਆਂ ਵੱਡੀਆਂ ਲਾਈਨਾਂ ਨੂੰ ਦੇਖਦਿਆਂ ਸਰਕਾਰ ਨੇ ਨਵਾਂ ਹੁਕਮ ਜਾਰੀ ਕਰ ਕਿਹਾ ਹੈ ਕਿ ਅੱਜ ਬੈਂਕਾਂ ਸਿਰਫ ਆਪਣੀ ਬੈਂਕ ਦੇ ਖਾਤਾ ਧਾਰਕਾਂ ਦਾ ਹੀ ਕੰਮ ਕਰਨਗੇ। ਕੋਈ ਹੋਰ ਵਿਅਕਤੀ ਬੈਂਕ ਤੋਂ ਨੋਟ ਬਦਲੀ ਨਹੀਂ ਕਰਵਾ ਸਕੇਗਾ। ਅੱਜ ਸਿਰਫ ਬਜੁਰਗ ਹੀ ਕਿਸੇ ਵੀ ਬੈਂਕ ਤੋਂ ਪੁਰਾਣੇ ਨੋਟ ਬਦਲਵਾ ਸਕਦੇ ਹਨ। ਇਸ ਦੇ ਨਾਲ ਹੀ ਕੱਲ੍ਹ ਬੈਂਕ ਬੰਦ ਰਹਿਣਗੇ।