: ਈਦ ਮੌਕੇ ਵੀ ਘਾਟੀ 'ਚ ਕਰਫਿਊ ਦਾ ਸੰਨਾਟਾ ਛਾਇਆ ਹੋਇਆ ਹੈ। ਪਿਛਲੇ ਕਈ ਸਾਲਾਂ 'ਚ ਪਹਿਲੀ ਵਾਰ ਈਦ ਮੌਕੇ ਕਸ਼ਮੀਰ ਘਾਟੀ ਦੇ ਸਾਰੇ 10 ਜ਼ਿਲਿਆਂ 'ਚ ਕਰਫਿਊ ਲਾਇਆ ਗਿਆ ਹੈ। ਸੂਤਰਾਂ ਮੁਤਾਬਕ ਹਲਾਤਾਂ ਨੂੰ ਦੇਖਦਿਆਂ ਫੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਜੇਕਰ ਹਿੰਸਾ ਹੁੰਦੀ ਹੈ ਤਾਂ ਫੌਜ ਮੋਰਚਾ ਸੰਭਾਲੇਗੀ। ਘਾਟੀ 'ਚ 2 ਮਹੀਨੇ ਤੋਂ ਜਿਆਦਾ ਸਮੇਂ ਤੋਂ ਹਿੰਸੀ ਜਾਰੀ ਹੈ। ਹੁਣ ਤੱਕ ਇਸ ਹਿੰਸਾ 'ਚ 75 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਜਾਣਕਾਰੀ ਮੁਤਾਬਕ ਫੌਜ ਨੂੰ ਉਨ੍ਹਾਂ ਇਲਾਕਿਆਂ 'ਚ ਪਹਿਲਾਂ ਹੀ ਤਾਇਨਾਤ ਕਰ ਦਿੱਤਾ ਗਿਆ ਹੈ ਜਿੱਥੇ ਪਹਿਲਾਂ ਤੋਂ ਹਿੰਸਕ ਘਟਨਾਵਾਂ ਦਾ ਇਤਿਹਾਸ ਰਿਹਾ ਹੈ। ਘਾਟੀ 'ਚ ਨਿਗਰਾਨੀ ਲਈ ਹੈਲੀਕਾਪਟਰਾਂ ਅਤੇ ਡਰੋਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵੱਖਵਾਦੀਆਂ ਵੱਲੋਂ ਸਾਂਝੇ ਰਾਸ਼ਟਰ ਦੇ ਸਥਾਨਕ ਅਧਿਕਾਰੀਆਂ ਤੱਕ ਮਾਰਚ ਕੱਢਣ ਦੀ ਅਪੀਲ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਲੋਕਾਂ ਦੇ ਜੁਟਣ 'ਤੇ ਪਾਬੰਦੀ ਲਾਈ ਗਈ ਹੈ।
ਜੇਕਰ ਘਾਟੀ 'ਚ ਤਾਜ਼ਾ ਹਿੰਸਾ ਭੜਕਦੀ ਹੈ ਤਾਂ ਫੌਜ ਦਖਲਅੰਦਾਜ਼ੀ ਕਰੇਗੀ। ਘਾਟੀ 'ਚ ਪਿਛਲੇ 2 ਮਹੀਨਿਆਂ ਤੋਂ ਵਧ ਸਮੇਂ ਤੋਂ ਤਣਾਅ ਚੱਲ ਰਿਹਾ ਹੈ ਅਤੇ ਹੁਣ ਤੱਕ 75 ਤੋਂ ਵਧ ਲੋਕ ਮਾਰੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੇਂਡੂ ਇਲਾਕਿਆਂ 'ਚ ਮਹੱਤਵਪੂਰਨ ਸਥਾਨਾਂ 'ਤੇ ਫੌਜ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਉਹ ਇਲਾਕੇ ਹਨ, ਜਿੱਥੇ ਪਹਿਲਾਂ ਹਿੰਸਕ ਪ੍ਰਦਰਸ਼ਨ ਹੋਏ ਹਨ। ਕਰਫਿਊ ਬੀਤੀ ਅੱਧੀ ਰਾਤ ਤੋਂ ਲਾਇਆ ਗਿਆ ਹੈ।