1 ਵਾਦੀ ਦੇ ਊਧਮਪੁਰ ਦੇ ਰਹਿਣ ਵਾਲੇ ਨਬੀਲ ਅਹਿਮਦ ਵਾਨੀ ਨੇ ਬੀਐਸਐਫ ਦੇ ਸਹਾਇਕ ਕਮਾਂਡੇਂਟ ਦੀ ਪ੍ਰੀਖਿਆ ‘ਚ ਪੂਰੇ ਦੇਸ਼ ‘ਚੋਂ ਟਾਪ ਕੀਤਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਬੀਲ ਵਾਨੀ ਨਾਲ ਮੁਲਾਕਾਤ ਕੀਤੀ ਤੇ ਵਧਾਈ ਦਿੱਤੀ। ਟਾਪਰ ਨਬੀਲ ਵਾਨੀ ਨਾਲ ਮੁਲਾਕਾਤ ਤੋਂ ਬਾਅਦ ਰਾਜਨਾਥ ਨੇ ਕਿਹਾ ਕਿ ਉਸ ਦੀ ਸਫਲਤਾ ਘਾਟੀ ਦੇ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰੇਗੀ।
2…..ਜੰਮੂ-ਕਸ਼ਮੀਰ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਘਾਟੀ ਵਿੱਚ ਪ੍ਰਦਰਸ਼ਨਕਾਰੀਆਂ ਦੇ ਪਥਰਾਅ ਦੌਰਾਨ 2 ਟਰੱਕ ਚਾਲਕ ਜ਼ਖਮੀ ਹੋ ਗਏ ਜਦਕਿ 17 ਟੈਂਕਰਾਂ ਨੂੰ ਨੁਕਸਾਨ ਪਹੁੰਚਿਆ। ਘਟਨਾ ਮਗਰੋਂ ਟਰੱਕਾਂ ਵਾਲਿਆਂ ਨੇ ਕੱਲ੍ਹ ਤੋਂ ਹੜਤਾਲ ਦਾ ਐਲਾਨ ਕੀਤਾ ਹੈ।
3 ਕਸ਼ਮੀਰ ਵਾਦੀ ਦੇ ਹਾਲਾਤਾਂ ਨੂੰ ਲੈ ਕੇ ਸਰਕਾਰ ਨੇ ਸਖਤ ਰੁਖ ਅਖਤਿਆਰ ਕਰ ਲਿਆ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੁਰੱਖਿਆ ਬਲਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਨੌਜਵਾਨਾਂ ਨੂੰ ਭੜਕਾਉਣ ਵਾਲਿਆਂ ਨਾਲ ਸਖਤੀ ਨਾਲ ਪੇਸ਼ ਆਵੇ।
4 ਜੰਮੂ-ਕਸ਼ਮੀਰ ਦੇ ਸਾਬਕਾ ਮੁਖ ਮੰਤਰੀ ਓਮਰ ਅਬਦੱਲਾ ਦੀ ਪਤਨੀ ਪਾਇਲ ਅਬਦੁਲਾ ਨੇ ਦਿੱਲੀ ਦੀ ਅਦਾਲਤ ਵਿੱਚ ਅਰਜ਼ੀ ਦਾਖਲ ਕਰ 15 ਲੱਖ ਰੁਪਏ ਮਹੀਨਾ ਗੁਜ਼ਾਰਾ ਭੱਤਾ ਦੇਣ ਦੀ ਅਪੀਲ ਕੀਤੀ ਹੈ। ਅਦਾਲਤ ਨੇ ਓਮਰ ਨੂੰ ਨੋਟਿਸ ਜਾਰੀ ਕਰ 27 ਅਕਤੂਬਰ ਤੱਕ ਆਪਣਾ ਪੱਖ ਰੱਖਣ ਲਈ ਆਖਿਆ ਹੈ। ਅਬਦੁਲਾ ਤੇ ਪਾਇਲ ਪਿਛਲੇ ਕਈ ਸਾਲ ਤੋਂ ਵੱਖ-ਵੱਖ ਰਹਿ ਰਹੇ ਹਨ।
5 ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕੈਬਨਿਟ ਮੰਤਰੀ ਗਾਇਤਰੀ ਪ੍ਰਜਾਪਤੀ ਅਤੇ ਰਾਜਕਿਸ਼ੋਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ। ਮੁਖ ਮੰਤਰੀ ਨੇ ਰਾਜਪਾਲ ਨੂੰ ਚਿਠੀ ਲਿਖ ਕੇ ਇਸ ਦੀ ਸਿਫਾਰਿਸ਼ ਕੀਤੀ ਹੈ। ਗਾਇਤਰੀ ਸੂਬੇ ਦੇ ਕੋਲਾ ਅਤੇ ਖਣਨ ਮੰਤਰੀ ਹਨ। ਦੋਵਾਂ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਕਾਰਵਾਈ ਕੀਤੀ ਹੈ।
6 ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ‘ਤੇ ਸੋਮਨਾਥ ਭਾਰਤੀ ਨੇ ਐਫ.ਆਈ.ਆਰ. ਦਰਜ ਕੀਤੀ ਹੈ। ਭਾਰਤੀ ਖਿਲਾਫ਼ ਏਮਜ਼ ਦੇ ਸੁਰੱਖਿਆ ਗਾਰਡ ਨਾਲ ਕੁੱਟਮਾਰ ਅਤੇ ਸਰਕਾਰੀ ਜ਼ਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜੋਦਕਿ ਦੂਜੇ ਪਾਸੇ ਭਾਰਤੀ ਨੇ ਦੋਸਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
7 ਮੱਧਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਲੋਕਾਂ ਦੀ ਸੁੱਖ ਸੁਵਿਧਾ ਲਈ ਦਿਨ ਰਾਤ ਕੰਮ ਕਰਨ ਦਾ ਦਾਅਵਾ ਕੀਤਾ ਹੈ। ਉਹਨਾਂ ਕਿਹਾ ਕਿ ਰਾਜ ਵਿੱਚ ਉਹਨਾਂ ਤੋਂ ਪਹਿਲਾਂ ਜੋ ਮੁਖ ਮੰਤਰੀ ਹੋਏ ਨੇ ਉਹਨਾਂ ਦੀਆਂ ਗੱਲਾਂ ਲਾਲ ਗੁਲਾਬੀ ਸੀ ਅਤੇ ਉਹ ਮੋਟੇ ਹੋ ਜਾਂਦੇ ਸੀ। ਪਰ ਕੰਮ ਦੇ ਦਬਾਅ ਦੇ ਕਾਰਨ ਉਹਨਾਂ ਦਾ ਸ਼ਰੀਰ ਪਤਲਾ ਹੋ ਗਿਆ ਹੈ।
8 11 ਸਾਲ ਬਾਅਦ ਜੇਲ੍ਹ ਤੋਂ ਛੁੱਟੇ ਸ਼ਹਾਬੂਦੀਨ ਦੇ ਕਾਫਲੇ ਉਤੇ ਸਵਾਲ ਉਠੇ ਹਨ। ਦਰਅਸਲ ਕਰੀਬ ਸ਼ਹਾਬੂਦੀਨ ਦੇ ਕਾਫਲੇ ਵਿੱਚ ਸ਼ਾਮਲ ਗੱਡੀਆਂ ਨੇ ਮੁਜ਼ਫਰਪੁਰ ਟੋਲ ਪਲਾਜ਼ਾ ਉਤੇ ਟੋਲ ਟੈਕਸ ਨਹੀਂ ਦਿੱਤਾ। ਟੋਲ ਪਲਾਜ਼ਾ ਦੇ ਮੈਨੇਜਰ ਮੁਤਾਬਕ ਬਿਹਾਰ ਪੁਲਿਸ ਨੇ 200 ਕਾਰਾਂ ਤੋਂ ਟੋਲ ਟੈਕਸ ਨਾ ਲੈਣ ਦਾ ਆਦੇਸ਼ ਦਿੱਤਾ ਸੀ। ਜਿਸ ਮਗਰੋਂ ਕਈ ਤਰ੍ਹਾਂ ਦੇ ਸਵਾਲ ਚੁਕੇ ਜਾ ਰਹੇ ਨੇ।
9 ਜੇਲ੍ਹ ਤੋਂ ਬਾਹਰ ਆ ਕੇ ਨੀਤੀਸ਼ ਕੁਮਾਰ ਨੂੰ ਚੁਣੌਤੀ ਦੇਣ ਵਾਲੇ ਸ਼ਹਾਬੂਦੀਨ ਦੀ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਚੁਣੌਤੀ ਮਿਲਣ ਵਾਲੀ ਹੈ। ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਜ਼ਮਾਨਤ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕਰਨਗੇ।
10 ਜ਼ਾਕਿਰ ਨਾਇਕ ਦੀ ਸੰਸਥਾ ਵੱਲੋਂ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ 50 ਲੱਖ ਚੰਦਾ ਦੇਣ ਦੀ ਗਲ ਸਾਹਮਣੇ ਆਉਣ ਤੋਂ ਬਾਅਦ ਬੀਜੇਪੀ ਨੇ ਕਾਂਗਰਸ ਨੂੰ ਘੇਰਿਆ ਹੈ। ਬੀਜੇਪੀ ਨੇ ਸਵਾਲ ਚੁਕਿਆ ਹੈ ਕਿ ਇਹ ਚੰਦਾ ਸੀ ਜਾਂ ਫਿਰ ਰਿਸ਼ਵਤ ਇਸੇ ਦੇ ਚਲਦੇ ਬੀਜੇਪੀ ਵਰਕਰਾਂ ਨੇ ਕਾਂਗਰਸ ਵਿਰੁੱਧ ਪ੍ਰਦਰਸ਼ਨ ਕਰ ਕਾਂਗਰਸ ਖਿਲਾਫ ਨਾਅਰੇਬਾਜ਼ੀ ਕੀਤੀ।
11 ਛਤੀਸਗੜ ਦੇ ਅੰਬਿਕਾਪੁਰ ਵਿੱਚ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ 4 ਲੋਕਾਂ ਨੇ ਇਕ ਨਬਾਲਿਗ ਦੀ ਕੁੱਟਮਾਰ ਕੀਤੀ ਅਤੇ ਫਿਰ ਉਸਦੇ ਵਾਲ ਕੱਟ ਦਿਤੇ । ਇੱਥੇ ਹੀ ਬੱਸ ਨਹੀਂ ਆਰੋਪੀਆਂ ਨੇ ਨਬਾਲਿਗ ਦੇ ਸ਼ਰੀਰ ਉਤੇ ਚੋਰ ਲਿਖ ਕੇ ਉਸਨੂੰ ਇਲਾਕੇ ਵਿੱਚ ਘੁੰਮਾਇਆ ਵੀ। ਇਸ ਮਾਮਲੇ ਵਿੱਚ 4 ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਜਦਕਿ ਇਕ ਦੀ ਹੀ ਗ੍ਰਿਫਤਾਰੀ।