ਰਾਏਪੁਰ: ਅਗਵਾ ਦਾ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ 5 ਸਾਲ ਦੀ ਬੱਚੀ ਨੂੰ ਅਗਵਾ ਕੀਤਾ ਗਿਆ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਗਵਾ ਕਰਨ ਦਾ ਇਲਜ਼ਾਮ 13 ਸਾਲ ਦੇ ਇੱਕ ਬੱਚੇ ‘ਤੇ ਲੱਗਿਆ ਹੈ। ਹੈਰਾਨ ਕਰਨ ਵਾਲੀ ਇਹ ਖਬਰ ਛੱਤੀਸਗੜ੍ਹ ਦੇ ਰਾਏਪੁਰ ਤੋਂ ਹੈ। ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਇਹ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋਈ ਹੈ।
ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋਈਆਂ ਤਸਵੀਰਾਂ ਮੁਤਾਬਕ ਮੁੰਡਾ ਆਪਣੀ ਸਪੋਰਟੀ ਸਾਈਕਲ ‘ਤੇ ਆਉਂਦਾ ਹੈ। ਉਹ ਬੜੇ ਹੀ ਸ਼ਾਤਿਰ ਅੰਦਾਜ਼ ‘ਚ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਸਾਈਕਲ ‘ਤੇ ਬਿਠਾਉਂਦਾ ਹੈ ਤੇ ਬੱਚੀ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ। ਅਗਵਾ ਹੋਈ ਬੱਚੀ ਦੇ ਨਾਲ ਖੇਡ ਰਹੀ ਦੂਸਰੀ ਬੱਚੀ ਘਰ ਜਾ ਕੇ ਇਹ ਜਾਣਕਾਰੀ ਦਿੰਦੀ ਉਦੋਂ ਤੱਕ ਅਗਵਾਕਾਰ ਬੱਚਾ ਫਰਾਰ ਹੋ ਚੁੱਕਾ ਸੀ।
ਪਰਿਵਾਰ ਨੇ ਉਸੇ ਸਮੇਂ ਬੱਚੀ ਦੀ ਭਾਲ ਸ਼ੁਰੂ ਕੀਤੀ। ਕਾਫੀ ਭਾਲ ਦੇ ਬਾਅਦ ਵੀ ਜਦ ਬੱਚੀ ਦਾ ਕੁਝ ਪਤਾ ਨਾ ਲੱਗਾ ਤਾਂ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਫੁਟੇਜ ਖੰਗਾਲੀ ਤਾਂ ਇਹ ਪੂਰੀ ਵਾਰਦਾਤ ਸਾਹਮਣੇ ਆਈ ਪਰ ਸੀਸੀਟੀਵੀ ਤਸਵੀਰਾਂ ਤੋਂ ਸਾਹਮਣੇ ਆਏ ਇਸ ਅਗਵਾਕਾਰ ਬੱਚੇ ਨੇ ਪੁਲਿਸ ਦੇ ਵੀ ਹੋਸ਼ ਉਡਾ ਦਿੱਤੇ ਹਨ।