ਜਮਸ਼ੇਦਪੁਰ: ਝਾਰਖੰਡ 'ਚ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਸੂਬਾ ਪੱਧਰ 'ਤੇ ਮਨਾਇਆ ਜਾਵੇ। ਸੀਨੀਅਰ ਬੀਜੇਪੀ ਆਗੂ ਤੇ ਝਾਰਖੰਡ ਸਿੱਖ ਸੰਗਤ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਕਾਲੇਕੇ ਦੀ ਅਗਵਾਈ 'ਚ ਸਿੱਖਾਂ ਦੇ ਇੱਕ ਵਫਦ ਇਸ ਮੰਗ ਨੂੰ ਲੈ ਕੇ ਝਾਰਖੰਡ ਦੇ ਗਵਰਨਰ ਦਰੂਪਦੀ ਮੁਰਮੂ ਨਾਲ ਮਿਲਿਆ ਹੈ। ਵਫਦ ਨੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਪੂਰੇ ਝਾਰਖੰਡ 'ਚ ਸੂਬਾ ਪੱਧਰ 'ਤੇ ਮਨਾਉਣ ਦੀ ਮੰਗ ਰੱਖੀ।
ਹਰ ਸਾਲ ਦੀ ਤਰਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗਵਰਨਰ ਹਾਊਸ, ਸੀਐਮ ਹਾਊਸ ਤੇ ਅਰਜੁਨ ਮੁੰਡਾ ਦੇ ਗ੍ਰਹਿ ਵਿਖੇ ਮਨਾਉਣ ਦੀ ਯੋਜਨਾ ਹੈ। ਪਰ ਸਿੱਖ ਸੰਗਤ ਦੀ ਮੰਗ ਹੈ ਇਹ ਪੁਰਬ ਕਿਉਂਕਿ ਇਸ ਵਾਰ ਕੌਮੀ ਪੱਧਰ 'ਤੇ ਮਨਾਇਆ ਜਾਣਾ ਹੈ ਤਾਂ ਝਾਰਖੰਡ 'ਚ ਵੀ ਇਸ ਪਾਵਨ ਮੌਕੇ ਪੂਰੇ ਸੂਬੇ 'ਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਸੁਨੇਹੇ ਦਿੱਤੇ ਜਾਣ।
ਗਵਰਨਰ ਸ੍ਰੀਮਤੀ ਮੁਰਮੂ ਨੇ ਇਸ ਗੁਰਪੁਰਬ ਨੂੰ ਇਤਿਹਾਸਕ ਬਣਾਉਣ ਲਈ ਹਰ ਸੰਭਵ ਮਦਦ ਤੇ ਕੋਸ਼ਿਸ਼ ਦਾ ਵਫਦ ਨੂੰ ਭਰੋਸਾ ਦਿਵਾਇਆ।