ਨਵੀਂ ਦਿੱਲੀ  : ਰਾਮਦੇਵ ਨੇ ਬਿਆਨ ਜਾਰੀ ਕੀਤਾ ਹੈ ਕਿ ਪਤੰਜਲੀ ਹੁਣ ਕੱਪੜੇ ਦੇ ਬਾਜ਼ਾਰ ਵਿੱਚ ਵੀ ਆਪਣੀ ਪਹੁੰਚ ਬਣਾਏਗੀ। ਪਤੰਜਲੀ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਤੱਕ 'ਸਵਦੇਸ਼ੀ ਜੀਂਸ' ਪੇਸ਼ ਕਰੇਗਾ। ਰਾਮਦੇਵ ਨੇ ਕਿਹਾ ਕਿ ਇਹ ਨੌਜਵਾਨਾਂ ਦੀ ਮੰਗ ਹੈ। ਇਸ ਲਈ ਪਤਜੰਲੀ ਨੇ ਵਿਦੇਸ਼ੀ ਬ੍ਰਾਂਡ ਦੇ ਮੁਕਾਬਲੇ ਸਵਦੇਸ਼ੀ ਜੀਂਸ ਉਤਾਰਣ ਦਾ ਫੈਸਲਾ ਕੀਤਾ ਹੈ। ਰਾਮਦੇਵ ਮੁਤਾਬਕ ਪਤੰਜਲੀ ਨੇ ਪ੍ਰੋਡਕਟਸ ਨੂੰ ਇੰਟਰਨੈਸ਼ਨਲ ਮਾਰਕਿਟ ਵਿੱਚ ਉਤਾਰਨ ਦਾ ਵੀ ਫੈਸਲਾ ਕੀਤਾ ਹੈ। ਭਵਿੱਖ ਵਿੱਚ ਪਤੰਜਲੀ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਵੀ ਦਸਤਕ ਦੇ ਸਕਦਾ ਹੈ। ਨੇਪਾਲ ਤੇ ਬੰਗਲਾਦੇਸ਼ ਵਿੱਚ ਪਤਜੰਲੀ ਪਹਿਲਾਂ ਤੋਂ ਹੀ ਬਾਜ਼ਾਰਾਂ ਵਿੱਚ ਉਪਲਬਧ ਹੈ।



 

 

ਇਸ ਸਭ ਵਿਚਕਾਰ ਰਾਮਦੇਵ ਦੇ ਇਸ ਐਲਾਨ ਦਾ ਟਵਿਟਰ 'ਤੇ ਜੰਮ ਕੇ ਮਜ਼ਾਕ ਉਡਾਇਆ ਗਿਆ। ਲੋਕਾਂ ਨੇ ਪਤੰਜਲੀ ਜੀਂਸ ਦੀ ਰੁਪਰੇਖਾ ਨੂੰ ਮਜ਼ਾਕ ਬਣਾਇਆ ਗਿਆ।



 

 

ਇੱਕ ਯੂਜ਼ਰ ਨੇ ਲਿਖਿਆ ਹੈ ਕਿ ਜਿਵੇਂ ਕੀ ਲੋਕਾਂ ਨੂੰ ਪਤਾ ਹੈ ਕਿ ਬਾਬਾ ਰਾਮਦੇਵ ਪਤੰਜਲੀ ਜੀਂਸ ਲਾਂਚ ਕਰਨ ਵਾਲਾ ਹੈ। ਇਹ ਹੈ ਉਸ ਦਾ ਇੱਕ ਮਾਡਲ।