ਨਵੀਂ ਦਿੱਲੀ: ਉੜੀ ਹਮਲੇ ਨੂੰ ਲੈ ਕੇ ਚੂਕ ਦੇ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ। ਉੜੀ 'ਚ ਫੌਜ ਦੇ 20 ਜਵਾਨਾਂ ਦੀ ਸ਼ਹਾਦਤ ਦੇ ਲਈ ਵੱਡੀ ਚੂਕ ਲਈ ਜਿੰਮੇਵਾਰ ਮੰਨੇ ਜਾ ਰਹੇ ਫੌਜ ਅਧਿਕਾਰੀਆਂ 'ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ ਉੜੀ ਬ੍ਰਿਗੇਡ ਦੇ ਕਮਾਂਡਰ ਨੂੰ ਹਟਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦ ਤੱਕ ਕੋਰਟ ਆਫ ਇੰਕਵਾਇਰੀ ਪੂਰੀ ਨਹੀਂ ਹੁੰਦੀ ਉਦੋਂ ਤੱਕ ਉਹ ਅਹੁਦੇ 'ਤੇ ਨਹੀਂ ਰਹਿਣਗੇ।