ਬਾਦਲ ਨੇ ਦਿੱਤੀ ਜੰਗ ਦੀ ਵਧਾਈ, ਮਹਿਬੂਬਾ ਨੇ ਕਿਹਾ ਤੁਸੀਂ ਵਿਨਾਸ਼ ਦੀ ਕਲਪਨਾ ਵੀ ਨਹੀਂ ਕੀਤੀ
ਏਬੀਪੀ ਸਾਂਝਾ
Updated at:
30 Sep 2016 03:10 PM (IST)
NEXT
PREV
ਚੰਡੀਗੜ੍ਹ/ਸ੍ਰੀਨਗਰ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਣੇ ਦੇਸ਼ ਦੀਆਂ ਸਾਰੀਆਂ ਪਾਰਟੀਆਂ ਦੇ ਲੀਡਰ ਭਾਰਤੀ ਫੌਜ ਦੇ ਪਾਕਿਸਤਾਨ ਅੰਦਰ ਆਪਰੇਸ਼ਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈਆਂ ਦੇ ਰਹੇ ਹਨ ਪਰ ਬੀਜੇਪੀ ਦੀ ਭਾਈਵਾਲ ਪਾਰਟੀ ਦੀ ਇੱਕ ਮੁੱਖ ਮੰਤਰੀ ਨੇ ਇਸ ਖਿਲਾਫ ਆਵਾਜ਼ ਉਠਾਈ ਹੈ। ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਹੁੰਦੀ ਹੈ ਤਾਂ ਇਹ ਵਿਨਾਸ਼ਕਾਰੀ ਸਾਬਤ ਹੋਵੇਗੀ। ਇਸ ਵਿਨਾਸ਼ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਮਹਿਬੂਬਾ ਨੇ ਕਿਹਾ, 'ਜੇਕਰ ਤਣਾਅ ਘੱਟ ਕਰਨ ਦੇ ਕੋਈ ਉਪਾਅ ਨਾ ਕੀਤੇ ਗਏ ਤਾਂ ਭਾਰਤ-ਪਾਕਿ ਵਿੱਚ ਜੰਗ ਦੇ ਕਾਰਨ ਜੰਮੂ-ਕਸ਼ਮੀਰ ਵਿੱਚ ਵੀ ਵਿਨਾਸ਼ ਹੋਵੇਗਾ।' ਮੁੱਖ ਮੰਤਰੀ ਨੇ ਕਿਹਾ, 'ਨਵੀਂ ਦਿੱਲੀ ਤੇ ਇਸਲਾਮਾਬਾਦ, ਦੋਹਾਂ ਨੂੰ ਸਰਹੱਦ 'ਤੇ ਜਾਰੀ ਹਾਲਾਤ ਦੇ ਖਤਰਨਾਕ ਨਤੀਜਿਆਂ ਨੂੰ ਵੇਖਦੇ ਹੋਏ, ਗੱਲਬਾਤ ਦੇ ਰਸਤੇ ਖੋਲ੍ਹਣੇ ਚਾਹੀਦੇ ਹਨ।'
ਭਾਰਤ ਦੇ ਇਹ ਕਹਿਣ ਤੋਂ ਬਾਅਦ ਕਿ ਉਸ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਸਰਜੀਕਲ ਅਟੈਕ ਕੀਤੇ ਹਨ, ਮਹਿਬੂਬਾ ਨੇ ਇਹ ਗੱਲ ਕਹੀ ਹੈ। ਮਹਿਬੂਬਾ ਨੇ ਕਿਹਾ ਕਿ ਸੂਬੇ ਵਿੱਚ ਲੋਕਾਂ ਦੀ ਸ਼ਾਂਤੀ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਦੇ ਲਈ ਸੀਮਾ 'ਤੇ ਅਤੇ ਸੂਬੇ ਦੇ ਅੰਦਰ ਸ਼ਾਂਤੀ ਦਾ ਖਾਸ ਮਹੱਤਵ ਹੈ। ਮੈਂ ਉਮੀਦ ਕਰਦੀ ਹਾਂ ਕਿ ਦੋਹਾਂ ਦੇਸ਼ਾਂ ਦੇ ਰਾਜਨੀਤਕ ਲੀਡਰਾਂ ਵੀ ਇਸ ਭਾਵਨਾ ਨੂੰ ਸਮਝਣਗੇ।

- - - - - - - - - Advertisement - - - - - - - - -