ਇਸਲਾਮਾਬਾਦ: ਭਾਰਤ ਦੇ ਸਰਜੀਕਲ ਸਟਰਾਈਕ ਤੋਂ ਬਾਅਦ ਪਾਕਿਸਤਾਨ ਬੁਖਲਾ ਗਿਆ ਹੈ। ਐਲ.ਓ.ਸੀ. 'ਤੇ ਹਮਲੇ ਤੋਂ ਬਾਅਦ ਉਹ ਧਮਕੀਆਂ 'ਤੇ ਉੱਤਰ ਆਇਆ ਹੈ। ਪਾਕਿਸਤਾਨ ਦੇ ਹੁਕਮਰਾਨ ਇਸ ਬਦਨਾਮੀ ਤੋਂ ਬਚਣ ਦਾ ਹੱਲ ਲੱਭਣ ਲਈ ਰਣਨੀਤੀ ਘੜ ਰਹੇ ਹਨ। ਇਸ ਬਾਰੇ ਨਵਾਜ਼ ਸ਼ਰੀਫ ਅੱਜ ਕੈਬਨਿਟ ਦੀ ਬੈਠਕ ਕਰ ਰਹੇ ਹਨ, ਉੱਥੇ ਹੀ 4 ਅਕਤੂਬਰ ਨੂੰ ਕੈਬਨਿਟ ਸੁਰੱਖਿਆ ਕੌਂਸਲ ਦੀ ਬੈਠਕ ਹੋਵੇਗੀ।
ਭਾਰਤ ਦੇ ਸਰਜ਼ੀਕਲ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਸੰਸਦ ਦਾ ਸੰਯੁਕਤ ਸੈਸ਼ਨ ਬੁੱਧਵਾਰ ਨੂੰ ਬੁਲਾਇਆ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਆਪਣੇ ਦੇਸ਼ ਵਾਸੀਆਂ ਨੂੰ ਕਿਹਾ ਕਿ LoC 'ਤੇ ਸ਼ਾਂਤੀ ਬਣੀ ਹੋਈ ਹੈ ਤੇ ਜੇਕਰ ਜ਼ਰੂਰਤ ਪਈ ਤਾਂ ਮੂੰਹਤੋੜ ਜਵਾਬ ਦਿੱਤਾ ਜਾਵੇਗਾ।
ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਮੌਜੂਦਾ ਸੂਰਤ-ਏ-ਹਾਲ ਬਾਰੇ ਨਵਾਜ਼ ਸ਼ਰੀਫ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਨਵਾਜ਼ ਸ਼ਰੀਫ ਨੇ ਆਪਣੀ ਫੌਜ਼ ਦੀ ਤਾਕਤ 'ਤੇ ਸੰਤੋਸ਼ ਜ਼ਾਹਿਰ ਕੀਤਾ ਹੈ।